|
 |
 |
 |
|
|
Home > Communities > Punjabi Poetry > Forum > messages |
|
|
|
|
|
ਖੇਡ |
ਜੋ ਮੈਨੂੰ ਡਰਾਉਣਾ ਚਾਹੁੰਦੇ ਨੇ ਕਿਉਂ ਚੁੱਪ ਕਰਾਉਣਾ ਚਾਹੁੰਦੇ ਨੇ ਹਰ ਹੀਲੇ ਦਬਕਉਣਾ ਚਾਹੁੰਦੇ ਨੇ ਮੇਰੀ ਹਸਤੀ ਉਹਨਾਂ ਨੂੰ ਚੁਭਦੀ ਹੈ ਫੁੱਲਾਂ ਵਿਚ ਬੈਠੇ ਖਾਰ ਜਹੀ
ਬੋਲਾਂ ਦੀ ਗੁਝੀ ਮਾਰ ਜਹੀ ਇਹ ਕਲਮ ਜਦੋਂ ਵੀ ਚਲਦੀ ਹੈ ਇਹ ਚਲਦੀ ਹੈ ਤਲਵਾਰ ਜਹੀ ਛੱਪੜਾਂ ਵਿਚ ਤੈਰਨ ਵਾਲੇ ਕੀ ਜਾਨਣ ਕੀ ਹੁੰਦੀ ਹੈ ਵਾਜ ਪਰਵਾਜ਼ ਜਹੀ ਮੈਂ ਬਗਲਿਆਂ ਨਾਲ ਨਹੀਂ ਉੱਡ ਸਕਦਾ ਮੇਰੀ ਉਡਾਰੀ ਹੈ ਸ਼ਾਹੀ ਬਾਜ਼ ਜਹੀ ਕਿਉਂ ਮੈਨੂੰ ਚੁੱਪ ਕਰਾਉਂਦੇ ਹੋ ? ਐਵੇਂ ਫੋਕਾ ਰੋਅਬ ਜਮਾਉਂਦੇ ਹੋ, ਪੁੱਤ ਲੁਕੋ ਕੇ ਆਪਣੇ ਵਿਦੇਸ਼ਾਂ ਵਿਚ ਕਿਉਂ ਲੋਕਾਂ ਦੇ ਪੁੱਤ ਮਰਵਾਉਂਦੇ ਹੋ ? ਤੁਸੀਂ ਬੈਠ ਕੇ ਵਿਚ ਪਰਦੇਸਾਂ ਦੇ , ਨਾਅਰੇ ਇਨਕ਼ਲਾਬ ਦੇ ਲਾਉਂਦੇ ਹੋ , ਓਹ ਦੇਖੋ ਸ਼ੜਕ ਵੀਰਾਨ ਜਹੀ ਓਹ ਰੋਹੀ ਬੀਆਬਾਨ ਜਹੀ ਜਿਸ ਵਿਹੜੇ ਖੁਸ਼ੀਆਂ ਨਚਦੀਆਂ ਸੀ ਕਿਉਂ ਛਾਈ ਹੈ ਚੁੱਪ ਸ਼ਮਸ਼ਾਨ ਜਹੀ ? ਓਹ ਬੁਢੜੀ ਮਾਈ ਲਭਦੀ ਹੈ ਪੁੱਤ ਆਪਣੇ ਦੀ ਲਾਸ਼ ਬੇਜਾਨ ਜਹੀ ਲਾਸ਼ਾਂ ਵੀ ਉਹਨਾਂ ਦਿੱਤੀਆਂ ਨਾ ਸਾੜ ਦਿੱਤੀ ਬੇਪਹਿਚਾਨ ਜਹੀ ਹਾਲੇ ਵੀ 'ਸਰਬ' ਸੰਭਲਜਾ ਓਏ ਜਾ ਆਪਣੇ ਘਰ ਨੂੰ ਮੁੜ ਜਾ ਓਏ ਇਹ ਖੇਡ ਤੇਰੇ ਨੀ ਸਮਝ ਆਉਣੀ ਹੁੰਦੀ ਰਾਜਨੀਤੀ ਦੀ ਖੇਡ ਸ਼ੈਤਾਨ ਜਹੀ ਹੁੰਦੀ ਰਾਜਨੀਤੀ ਦੀ ਖੇਡ ਸ਼ੈਤਾਨ ਜਹੀ..........
-----ਸਰਬਜੀਤ ਸਿੰਘ ------
|
|
25 Aug 2012
|
|
|
|
vadhia ji ,,,,tfs bittu ji
|
|
28 Aug 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|