Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਖੇਤਾਂ ਵਾਲੀਆਂ ਰਾਵਾਂ

ਮੇਰਾ ਕੱਚਾ ਘਰ ਸੀ ,
ਹੁਣ ਜਿਸ ਥਾਂ ਤੇ ਕੋਠੀ ਪਾ ਦਿੱਤੀ ,
ਇਸ ਬਾਹਰਲੇ ਧਨ ਨੇ,
ਹਰ ਪਾਸੇ ਹੀ ਠੁਕ ਬਣਾ ਦਿੱਤੀ ,
ਮੈਂ ਨੈਟ ਤੇ ਫੋਟੋ ਵੇਖੀ ,
ਫਰਕ ਪੈ ਗਿਆ ਵੱਡਾ ਜੀ ,
ਹੁਣ ਸੋਨਾਲਿਕਾ ਠਲਤਾ ,
ਜਿਥੇ ਠਲਦੇ ਗੱਡਾ ਸੀ |
ਨਾਂ ਓਹ ਘੁੱਗੀਆਂ ਵਾਲੀ ਕੰਧੋਲੀ ,
ਨਾਂ ਫੁੱਲ ਬੂਟੇ ਕੰਧਾਂ ਤੇ,
ਹੁਣ ਆਈਫ਼ਲ ਟਾਵਰ ਦਿਸਦਾ ਏ ,
ਮੇਰੇ ਘਰ ਦੀਆਂ ਕੰਧਾਂ ਤੇ |
ਸਭ ਕਿੰਨਾ ਸੋਹਨਾ ਲਗਦਾ ਏ ਪਰ ਜਾ ਨਹੀਂ ਸਕਦਾ ਮੈਂ ,
ਹਰ ਇਕ ਮਰਦੇ ਚਾਓ ਨੂੰ ਮਿੱਤਰੋ ਲਾਹ ਨਹੀਂ ਸਕਦਾ ਮੈਂ ,
ਲਖ ਚੌਹੁੰਦਿਆਂ ਹੋਇਆਂ ਜੱਫੀ ਪਾ ਨਹੀਂ ਸਕਦਾ ਮੈਂ ,
ਅਣਥੱਕ ਸ਼ਿਦ੍ਦਤ ਨਾਲ ਉਡੀਕਦੀਆਂ ਓਹ ਬਾਹਵਾਂ ਨੂੰ ,
ਲਭਦੇ ਰਹਿੰਦੇ ਪੈਰ ਓਹ ਖੇਤਾਂ ਵਾਲੀਆਂ ਰਾਵਾਂ ਨੂੰ
------------------------
ਇਥੇ ਰੰਗ ਰਸੀਲੀ ਦੁਨੀਆਂ ,
ਸਭ ਕੁਝ ਕੱਚੇ ਰੰਗਾਂ ਦਾ ,
ਮੈਨੂੰ ਭੁੱਲਦਾ ਨਹੀਂ ਝਲਕਾਰਾ ,
ਓਹ ਖੇਤਾਂ ਦੇਆਂ ਰੰਗਾਂ ਦਾ |
ਚੇਤੇ ਆ ਬਾਪੁ ਨਾਲ,
ਪੂਛ੍ਹ ਮਰੋੜੀ ਬੱਲਦਾਂ ਦੀ,
ਹੁਣ ਬੁੱਢੀ ਹੋਗੀ ਸੁਣੇਆਂ ਮੈਂ ,
ਓਹ ਜੋੜੀ ਬੱਲਦਾਂ ਦੀ |
ਜੋ ਵਤਨਾਂ ਦੇ ਵਿਚ ਮਾਣੇ ਸੀ,
ਓਹ ਪਲ ਸੀ ਲਖਾਂ ਦੇ ,
ਵਿਦਵਾਨਾਂ ਤੋਂ ਸਿਆਣੇ ਸੀ ,
ਮੇਰੇ ਬਾਬੇ ਸਥਾਂ ਦੇ |
ਧਨ ਦੇ ਨਾਲ ਕਦੇ ਵੀ ਮਿਤਰੋ ਚੈਨ ਨਹੀਂ ਥਿਓਨ੍ਦਾ ,
ਆਪਣੇ ਘਰ ਵਰਗਾ ਬਈ ਮਿੱਤਰੋ ਰਹਿਣ ਨਹੀਂ ਥਿਊਨ੍ਦਾ ,
ਥੋਡੇ ਵਿਚੋਂ ਸਾਹ ਮੈਨੂੰ ਕਯੋਂ ਖੁਲਕੇ ਨਹੀਂ ਆਉਂਦਾ ,
ਪੁਛਦਾ ਰਹਾਂ ਮੈਂ ਏਸ ਮੁਲਕ ਦੀਆਂ ਸਰਦ ਹਵਾਵਾਂ ਨੂੰ ,
ਲਭਦੇ ਰਹਿੰਦੇ ਪੈਰ ,,,,,,,,,,,,,,,,,,,,,,,,,,,,,,|

 

ਬੜਾ ਰੋਕਿਆ ਬਾਹਰ ਆਉਣ ਤੋਂ ,
ਚਾਚੀਆਂ ਤਾਈਆ ਨੇ ,
ਪਰ ਕਰਤਾ ਸੀ ਮਜਬੂਰ ਓਹ ,
ਬਾਪੁ ਦੀਆਂ ਬਿਆਈਆ ਨੇ |
ਮਾਂ ਪਿਓ ਭੈਣ ਭਰਾ ਦੋਸਤ ਤੇ ,
ਰਿਸ਼ਤੇਦਾਰਾਂ ਨੂੰ ,
ਕੀ ਦਸੀਏ ਕਿੰਨਾ ਤਰਸੇ ਹਾਂ ,
ਵਤਨਾਂ ਦੇ ਪਿਆਰਾਂ ਨੂੰ |
ਹੱਟੀ,ਭਠੀ ,ਟੋਬੇ ਤੇ ,
ਸਥਾਂ ਦੇ ਪਿੱਪਲਾਂ ਨੂੰ ,
ਬਾਂਦਰ ਕਿੱਲਾ ਖੇਡ ਦੇਆਂ ਤੋਂ ,
ਵੱਜਦੇ ਛਿਤਰਾਂ ਨੂੰ |
ਕੌਣ ਭੁਲਾਵੇ ਸੱਜਣੋ,
ਬਚਪਨ ਵਾਲੇ ਮਿੱਤਰਾਂ ਨੂੰ ,
ਮੈਂ ਲਾਨ ਚ ਬੈਠਾ ਤ੍ਰ੍ਸਾਂ ,
ਵਾੜੇ ਵਾਲੀਆਂ ਕਿੱਕਰਾਂ ਨੂੰ |
ਮੇਰੀ ਜਾਨੋ ਪਿਆਰੀ ਹੋਰ ਕਿਸੇ ਦੀ ਹੋਗੀ ਦਸਦੇ ਨੇ ,
ਓਹਦੀ ਯਾਦ ਚ ਮੇਰੇ ਰੋਜ ਕਵੇਲੇ ਨੇਤਰ ਰਸਦੇ ਨੇ ,
ਭੁੱਬ ਨਿਕਲਜੇ ਜਦੋਂ ਫੋਨ ਤੇ ਮਿੱਤਰ ਦਸਦੇ ਨੇ ,
ਓਹ 'ਮਿੰਦਰ' ਮਾਰੀ ਨਿੱਤ ਚੂਰੀਆਂ ਪਾਉਂਦੀ ਕਾਵਾਂ ਨੂੰ ,
ਲਭਦੇ ਰਹਿੰਦੇ ਪੈਰ ਓਹ ਖੇਤਾਂ ਵਾਲੀਆਂ ਰਾਵਾਂ ਨੂੰ |

 ਗੁਰਮਿੰਦਰ ਸਿੰਘ

30 Sep 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Good One !

 

Thnx for sharing Bittoo Bai Ji !

 

God Bless !

30 Sep 2014

Reply