ਮੇਰਾ ਤੇਰੇ ਬਿਨਾ ਕੋਈ ਹਾਲ ਨਹੀਂ ਹੈ।ਤੇਰੇ ਬਿਨਾ ਮੇਰਾ ਕੋਈ ਹਾਲ ਨਹੀਂ ਹੈ।ਉਂਝ ਭਾਵੇਂ ਨਿੱਤ ਆਪਾਂ ਲੜਦੇ ਰਹੀਏ,ਦੂਰ ਲਗੇ ਜਿਵੇਂ ਕੋਈ ਨਾਲ ਨਹੀਂ ਹੈ।ਤੂੰ ਚਾਹੇ ਜਦ ਜਿਥੇ ਮਰਜ਼ੀ ਜਾ ਵੱਸੇਂ,ਪਰ ਵਿਛੜਣ ਦਾ ਖਿਆਲ ਨਹੀਂ ਹੈ।ਇੱਕ ਦੂਜੇ ਬਿਨ ਸਾਡਾ ਕਾਹਦਾ ਜੀਣਾ,ਸਵਾਲ ਉਮਰਾਂ ਦਾ ਏ ਜਾਲ ਨਹੀਂ ਹੈ।ਹੋਰ ਨਾ ਸਹੀ ਪਰ ਤਸਵੀਰ ਵਿੱਚੋਂ ਤੇਰੀ,ਚਿੱਤ ਪਰਚੇ ਮਨ ਫਿਰ ਨਿਹਾਲ ਨਹੀਂ ਹੈ।ਆਖਰ ਨਹੀਂ ਰਹਿ ਸਕਦੇ ਇਕ ਦੂਜੇ ਬਿਨ੍ਹਾਂ,ਆੰਨਦਿਤ ਜ਼ਿੰਦਗੀ ਕੋਈ ਜੰਜ਼ਾਲ ਨਹੀਂ ਹੈ।
ਬਹੁਤ ਬਹੁਤ ਧੰਨਵਾਦ ਪਾਠਕਾਂ ਅਤੇ ਸਹਿਤਕਾਂਰਾਂ ਦਾ