ਕਿਤੇ ਉਜੜ੍ਹ ਕੇ ਵੀ ਸੁਖ ਏ
ਤੇ ਕਿਤੇ ਵਸਣ ਚ ਵੀ ਸੁਖ ਨਹੀ
ਰੱਬ ਦਾ ਭਾਂਨਾ ਇਥੇ ਕੌਣ ਜਾਣਦਾ ਏ
ਜਿਹਨੂ ਵਣਜ ਨਾ ਲਗੇ ਓਹ ਮੇਰੀ ਹੀ ਤਾਂ ਕੁਖ ਨਹੀ
ਭਰੋਸਾ ਹੈ ਮੇਨੂ ਤੇਰੇ ਤੇ
ਆਖਦਾ ਰਹੰਦਾ ਇਥੇ ਹਰ ਕੋਈ
ਪਰ ਜਦੋਂ ਆਉਂਦਾ ਦੁਖ ਤਾਂ ਆਖਦਾ
ਰੱਬਾ ਬਸ ਮੇਰੀ ਹੀ ਕਿਸਮਤ ਚ ਸੁਖ ਨਹੀ
ਮੰਦਰਾਂ ਦੀਆਂ ਉਚੀਆਂ ਦੀਵਾਰਾਂ ਚ
ਰੱਬਾ ਤੂੰ ਵੀ ਤਾਂ ਸੀਮਿਤ ਹੋ ਗਿਆ
ਤੇਰੇ ਦਿਲਾਂ ਚ ਰੋਂਦੇ ਦੀ
ਸੁਨਦੀ ਕਿਸੇ ਨੂ ਹੂਕ ਨਹੀ
ਬਹੁਤ ਨੇ ਮੇਰੇ ਜੇਹੇ ਇਥੇ ਹੀ
ਪਰ ਫੇਰ ਵੀ ਇਕੱਲਾ ਹੋ ਗਿਆ
ਦਿਲ ਦੇ ਤੂਫਾਨ ਮੇਨੂ ਆਖਦੇ
ਆਸੀਂ ਚੁਪ ਆਂ ਪਰ ਮੂਕ ਨਹੀ
ਕਿਉਂ ਹਰ ਪੈਰ ਮੇਨੂ ਜੰਜੀਰਾਂ ਨੇ ਘੁੱਟ ਲਿਆ
ਤੁਰਨਾ ਚਾਹਿਆ ਓਧਰ ਵੀ
ਜਿਧਰ ਦਿਲ ਲੈ ਜਾਵੇ
ਪਰ ਮੇਂ ਸੁਨੀ ਦਿਲ ਦੀ ਕੂਕ ਨਹੀ
ਕਦੀ ਜਾਪਦਾ ਮੇਂ ਓਹ ਕਾਫ਼ਿਲਾ
ਬੜਾ ਪਿਛੇ ਛਡ ਦਿਤਾ
ਕਿਓਂ ਖਾਵਾਂ ਮੇਂ ਓਹ ਚੀਜ਼
ਜਿਸਦੀ ਮੇਨੂ ਭੁਖ ਹੀ ਨਹੀ
ਪਰ ਕਦੀ ਸੋਚਦੀ ਹਾਂ ਮੇਂ
ਬੰਧਨਾਂ ਦੀ ਜਰੂਰਤ ਨੂ
ਤਾਂ ਕੀਤਾ ਇਹ ਖਿਆਲ
ਹੁਣ ਮੇਂ ਦੁਨੀਆਂ ਤੋਂ ਮੋੜਨਾ ਆਪਣਾ ਮੁਖ ਨਹੀ
ਪਤਾ ਹੈ ਮੇਨੂ ਦੁਨਿਆ ਚ ਸਿਰਫ ਦੁਖ ਹੈ ਸੁਖ ਨਹੀ
ਪਰ ਮੇਂ ਦੁਨੀਆਂ ਤੋਂ ਮੋੜਨਾ ਆਪਣਾ ਮੁਖ ਨਹੀ