ਇੱਕ ਸੁਨੇਹਾ ਲਾਲ ਰੰਗ,ਜੋ ਕਰੇ ਵੱਡਭਾਗੀ।ਕਰਵੱਟ ਲਵੇ ਸੁਰਤ ਤਾਂ, ਕਾਲਖ ਹੈ ਭਾਗੀ।ਨੀਲਾ ਰੰਗ ਆਕਰਸ਼ਨ ਦੇ ਅੱਖੀਆਂ ਨੂੰ ਭਾਵੇ,ਪੀਲਾ ਹੱਥੀਂ ਸੋਭਦਾ ਪ੍ਰੀਤ ਮਾਹੀ ਸੰਗ ਲਾਗੀ।ਸੁਪਨਿਆਂ ਵਿੱਚ ਵੱਸਿਆ ਤੇਰੇ ਰੰਗ ਗੁਲਾਬੀ,ਮਨ ਕਰਕੇ ਸਫੈਦ ਹੋਈ ਮੈਂ ਔਗੁਣ ਤਿਆਗੀ।ਮਨ ਹਰਿਆ ਭਰਿਆ ਜਾਂ ਪਾਇਆ ਸਾਧ ਸੰਗ, ਮੇਰੇ ਹਿਰਦੇ ਵੱਸਿਆ ਆਪ ਜਦ ਲਿਵ ਲਾਗੀ।ਸੱਤ ਰੰਗੀ ਪਈ ਪੀਂਘ,ਗਗਨ ਸੁਰਤ ਉਡਾਰੀ,ਮਨ ਮਾਰੇ ਚੁੱਭੀ ਸਾਗਰੀ,ਜਦ ਖਿੱਚ ਮਨ ਲਾਗੀ।