Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਖਿਲਵਾੜ
ਖਿਲਵਾੜ
ਵੇ ਲੋਕਾ, ਉਹ ਤੇਰੀ ਕਦਰ ਜਾਣਦਾ ਨਹੀਂ ਹੈ।
ਤੇ ਤੂੰ ਆਪਣੀ ਤਾਕਤ ਪਹਿਚਾਣਦਾ ਨਹੀਂ ਹੈ।

ਫਰਕ ਸਿਰਫ ਸਿਰ ਉਠਾ ਕੇ ਚਲਣ ਦਾ ਹੈ,
ਹੱਕਦਾਰ ਹੈ ਜੋ, ਉਹ ਹੱਕ ਮਾਣਦਾ ਨਹੀਂ ਹੈ।

ਗ਼ਰਜ਼ ਨੇ ਗਰਜਣ ਦੀ ਹਿੰਮਤ ਨਾ ਰਹਿਣ ਦਿਤੀ,
ਮਿਹਨਤ ਹੈ ਈਮਾਨ ਹਿੱਕ ਤਾਣਦਾ ਨਹੀ ਹੈ।

ਡਰ ਤਾਂ ਮੌਤ ਦਾ ਉਹ ਸੱਭ ਨੂੰ ਆਉਣੀ ਹੈ,
ਬੇਹਿਰਸ ਹੈ ਜ਼ਿੰਦਗੀ ਦੇ ਹਾਣਦਾ ਨਹੀਂ ਹੈ।

ਨਿਵਾਲੇ ਖੋਹ ਮੂੰਹ 'ਚੋਂ ਕਰਨ ਫਿਰ ਮਖੌਲਾਂ,
ਲਾਲੋ ਨਾ ਜਾਣੇ ਕੰਮ ਈਮਾਨ ਦਾ ਨਹੀਂ ਹੈ।

ਕੌਣ ਆਵੇ ਅਰਸ਼ ਤੋ ਝੋਲੀ ਪਾਵੇ ਹੱਕ ਤੇਰੇ,
ਜੇ ਕੋਈ ਕਰਦੈ ਕੋਈ ਪਹਿਚਾਣਦਾ ਨਹੀਂ ਹੈ।

05 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਬਹੁਤ ਹੀ ਗੇਹਿਰਾਈ ਭਰਭੂਰ ਰਚਨਾ ਬਹੁਤ ਵੱਡਾ ਸੰਦੇਸ਼ ਦੇ ਰਹੀ ਹੈ .
ਬਹੁਤ ਸੋਹਣੀ ਕਲਮ ਦੇ ਧਨੀ ਹੋ ਗੁਰਮੀਤ ਜੀ .
ਐਦਾਂ ਹੀ ਸੋਹਣਿਆ ਰਚਨਾਵਾਂ ਪੰਜਾਬੀ ਦੀ ਝੋਲੀ ਪਾਉਂਦੇ ਰਹੋ
ਜੀਓ
05 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮੇਹਰਬਾਨੀ ਗੁਰਪ੍ਰੀਤ ਜੀ
06 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਫ਼ੀਸ, ਉੱਤਮ, ਬੇਹਤਰੀਨ ...ਸ਼ਬਦ ਘੱਟ ਪੈ ਰਹੇ ਨੇ ਸਰ, ਪਰ ਬਹੁਤ ਹੀ ਡੂੰਘੇ ਅਰਥਾਂ ਵਾਲੀ ਰਚਨਾ, ਸ਼ੇਅਰ ਕਰਨ ਲੲੀ ਸ਼ੁਕਰੀਆ ਜੀ ।
06 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਹੁਤ ਬਹੁਤ ਮੇਹਰਬਾਨੀ ਸੰਦੀਪ ਜੀ
06 Mar 2015

Reply