Punjabi Literature
 View Forum
 Create New Topic
  Home > Communities > Punjabi Literature > Forum > messages
prince dhunna
prince
Posts: 4
Gender: Male
Joined: 21/Aug/2009
Location: patti
View All Topics by prince
View All Posts by prince
 
ਖਿਮਾਂ ਚਹੁਣਾਂ,ਖਿਮਾਂ ਚਹੁਣਾਂ - prince dhunna
ਖਿਮਾਂ ਚਹੁਣਾਂ,ਖਿਮਾਂ ਚਹੁਣਾਂ,ਮੈ ਤੈਨੂੰ ਅੱਗ ਕਹਿ ਬੈਠਾ
ਗੈਰ ਤਾਂ ਗੈਰ ਹੁੰਦੇ ਨੇ,ਮੈ ਆਪਣਾ ਸਭ ਕਹਿ ਬੈਠਾ.........

ਮੈਨੂੰ ਕੀ ਪਤਾ ਸੀ, ਹੁੰਦਾ ਇਲਜਾਮ ਕਿਸੇ ਨੂੰ ਆਪਣਾ ਕਹਿਣਾ
ਮੈ ਹੋ ਕੇ ਜਜ਼ਬਾਤੀ, ਓਹਨੂੰ ਆਪਣਾ ਰੱਬ ਕਹਿ ਬੈਠਾ.......

ਓਹੀ ਕਹਿੰਦੇ ਨੇ ਵਾਹ ਵਾਹ, ਜਿੰਨਾ ਨੇ ਜ਼ਖਮ ਦਿੱਤੇ ਨੇ
ਓਹੀ ਮੈਨੂੰ ਖੂਬ ਦੱਸਦੇ ਨੇ, ਜਿੰਨਾ ਤੋ ਤੰਗ ਕਹਿ ਬੈਠਾ......

ਓਹਦੇ ਪੈਮਾਨੇ ਛੋਟੇ ਸੀ, ਓ ਮੈਨੂੰ ਪਰਖਦਾ ਕਿੱਦਾਂ
ਓ ਮੇਰੇ ਜਜ਼ਬਾਤਾਂ ਨੂੰ, ਚਾਵਾਂ ਨੂੰ ਅਖੀਰ ਮਲੰਗ ਕਹਿ ਬੈਠਾ.......

ਕੋਈ ਗੱਲ ਨਹੀਂ, ਬਹਾਰ ਤਾਂ ਹਰ ਸ਼ੈਅ ਤੇ ਹੈ ਆਉਦੀ
ਓ ਖੁਦ ਨੂੰ ਫੁੱਲ, ਮੈਨੂੰ ਅੱਜ ਓ ਕੰਢ ਕਹਿ ਬੈਠਾ.......

ਹੋ ਸਕਦਾ ਏ ਗਲਤ ਮੈ ਵੀ, ਕਿਸੇ ਜੇ ਮੋੜ ਤੇ ਹੋਵਾਂ
ਤੂੰ ਤਾਂ ਮੰਨ ਗਿਓ ਛੇਤੀ, ਓ ਲੱਗੀ ਜੰਗ ਕਹਿ ਬੈਠਾ........
21 Aug 2009

Reply