ਵਾਕ਼ਿਫ਼ ਹਾਂ ਮੈਂ ਦੁਨਿਆ ਦੇ ਹਾਲਾਤਾਂ ਤੋਂ
ਸੂਰਜ ਲੁਕਦਾ ਵੇਖਿਆ ਹੈ ਮੈਂ ਕਾਲੀਆਂ ਰਾਤਾਂ ਤੋਂ
ਵਕਤ ਨੇ ਇੱਕ ਠੋਕਰ ਨਾਲ ਉਸਨੂ ਸੁਟਿਆ ਹੈ
ਜਿਹਨੇ ਵੀ ਵਧ ਲੋੜਿਆ ਹੈ ਔਕਾਤਾਂ ਤੋਂ
ਕੁੱਲੀ ਮਹਿਲ ਤੇ ਮਹਿਲ ਕੁੱਲੀਆਂ ਬਣ ਜਾਂਦੇ ਨੇ
ਬਚ ਨਹੀਂ ਸਕਦਾ ਕੋਈ ਸਮੇਂ ਦੀਆਂ ਕਰਾਮਾਤਾਂ ਤੋਂ
ਓਹ ਵੀ ਦੇਖੇ ਇਸ਼ਕ਼ ਬਾਜ਼ਾਰੀ ਜਾਂਦੇ ਮੈਂ
ਜਾਣੁ ਨੇ ਜੋ ਇਸ਼ਕ਼ ਦੀਆਂ ਲੰਬੀਆਂ ਵਾਟਾਂ ਤੋਂ
ਖੂਨ ਵਫਾਦਾਰੀ ਦਾ ਸੁੱਕ ਰਿਹਾ ਇਨਸਾਨਾਂ ਚੋਂ
ਉਠਦਾ ਜਾਂਦਾ ਹੈ ਵਿਸ਼ਵਾਸ ਬੰਦੇ ਦੀਆਂ ਜਾਤਾਂ ਤੋਂ
ਜੰਮਦੇ ਮਰਦੇ ਸਭ ਹੀ ਇਥੇ ਆਏ ਰਹਿੰਦੇ
ਜੀਨਾ ਸਿਖ ਲੈ ਬੰਦਿਆਂ ਉਗਦੀਆਂ ਪ੍ਰਭਾਤਾਂ ਤੋਂ
ਕੀ ਸੀ "ਪ੍ਰੀਤ" ! ਤੇ ਕੀ ਹੁਣ ਬਣਦਾ ਜਾਂਦਾ ਹੈਂ ਤੂੰ
ਜਰਾ ਪੁਛ ਲੈ ਆਪਣਿਆਂ ਖਿਆਲਾਤਾਂ ਤੋਂ