|
 |
 |
 |
|
|
Home > Communities > Punjabi Poetry > Forum > messages |
|
|
|
|
|
ਖੌਫ਼ |
ਮਨ ਵਿੱਚ ਖੌਫ਼ ਹੈ ਜਿਸਦੇ, ਸੁੱਖਾਂ ਦੀ ਸਾਰ ਕੀ ਜਾਣੇ। ਜੇ ਹਥਿਆਰ ਨੇ ਸਿਰ ਤੇ ਸੁੱਖਾਂ ਦਾ ਆਨੰਦ ਕੀ ਮਾਣੇ। ਭਰਮ ਵਿੱਚ ਈਮਾਨ ਤੇ ਕਰਮ ਵਿੱਚ ਖੋਟ ਹੈ ਜਿਸਦੇ, ਤਮ੍ਹਾ ਹੰਕਾਰ ਦੀ ਸ਼ਿਦਤ ਤੂੰ ਮਨ ਦੀ ਮੌਜ ਕੀ ਮਾਣੇ। ਮਨਾ ਤੋਂ ਦੂਰ ਨਹੀਂ ਹੋਏ ਤੱਜੇ ਤੱਕ ਤੌਖਲੇ ਤਕਰਾਰ, ਅੱਗ ਦੇ ਸਾਏ ਪਸਰੇ ਨੇ,ਮਾਨਵ ਦਾ ਦਰਦ ਕੀ ਜਾਣੇ। ਇਨਸਾਨ ਨੇ ਇਨਸਾਨ ਦੀ, ਪਹਿਚਾਣ ਨਹੀਂ ਕੀਤੀ, ਮਾਇਆ ਦੇ ਜੋਰ ਤੇ ਬੰਦਾ, ਖੁਦ ਨੂੰ ਖੁਦਾ ਕੀ ਜਾਣੇ। ਧਰਤੀ ਤੇ ਈਮਾਨ ਨਹੀਂ ਨਿਭਾਇਆ ਅਜ਼ੀਬ ਬੰਦੇ ਨੇ,, ਫਿਕਰ ਅਸਮਾਨ ਦਾ ਇਸਨੂੰ, ਬੰਦਾ ਇਸਨੂੰ ਕੀ ਜਾਣੇ।,
|
|
04 Oct 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|