|
ਖੂਬਸੂਰਤੀ |
ਮਨ ਦੀ ਖੂਬਸੂਰਤੀ,ਬਣਾ ਦੇਂਦੀ ਹੈ
ਸੰਸਾਰ ਨੂੰ ਖੂਬਸੂਰਤ। ਝਰਨਿਆਂ ਦੀ ਆਵਾਜ਼ 'ਚੋਂ, ਸੰਗੀਤ ਸਿਰਫ਼ ਉਸ ਆਤਮਾਂ ਨੂੰ ਸੁਣਾਈ ਦੇਂਦਾ ਹੈ। ਜਿਸ ਦੇ ਅੰਦਰ, ਰਿੰਮ ਝਿੰਮ ਅੰਮਿ੍ਤਧਾਰਾ ਝਰਦੀ ਹੈ। ਸਮੁੰਦਰ ਆਪਣੇ ਵਿੱਚ, ਸੱਭ ਕੁੱਝ ਸਮੋਅ ਸਕਦਾ ਹੈ। ਇਹ ਉਹੀ ਵਿਅਕਤੀ, ਅਨਭੱਵ ਕਰ ਸਕਦਾ ਹੈ , ਜੋ ਖੁੱਦ ਨੂੰ ਸਮੁੰਦਰ ਵਿੱਚ, ਸਮੋਏ ਜਾਣ ਦੀ ਸਮਰਥਾ ਰਖਦਾ ਹੈ। ਪੱਥਰਾਂ ਦੀ ਅੱਖ 'ਚੋਂ, ਅੱਥਰ ਦਾ ਮਤਲਬ ਸਿਰਫ਼ ਇਨਸਾਨੀਅਤ ਦਾ , ਦਰਦ ਰੱਖਣ ਵਾਲਾ, ਇਨਸਾਨ ਹੀ ਸਮਝ ਸਕਦਾ ਹੈ। ਇਨਸਾਨ ਮਰਜ਼ ਦੇ, ਕਾਰਨ ਨੂੰ ਪ੍ਰਵਾਨ ਨਹੀਂ ਕਰਦਾ, ਸਿਰਫ਼ ਇਲਾਜ ਦੀ ਖੋਜ ਵਿੱਚ ਭੱਟਕਦਾ ਹੈ। ਜੋ ਕੋਲ ਹੈ , ਉਹੀ ਵਰਤਮਾਨ ਹੈ, ਅਤੇ ਜੋ ਵਰਤਮਾਨ ਨਹੀਂ ਹੈ, ਉਹ ਕੁਝ ਵੀ ਨਹੀਂ ਹੈ। ਅਤੀਤ ਅਤੇ ਭਵਿੱਖ ਉਹੀ ਸੁਭਾਏਮਾਨ ਹੈ, ਜੋ ਵਰਤਮਾਨ ਨੂੰ ਮਾਨਣ ਲਈ, ਪ੍ਰੇਰਿਤ ਕਰਦਾ ਹੈ। ਜੋ ਅਜਿਹਾ ਨਹੀਂ ਕਰ ਸਕਦਾ, ਉਹ ਵਿਅਕਤੀ ਦਾ, ਕਿਸੇ ਤਰੀਕੇ ਨਾਲ ਸਖਾ ਨਹੀਂ ਹੈ।
|
|
12 Jan 2014
|