|
 |
 |
 |
|
|
Home > Communities > Punjabi Poetry > Forum > messages |
|
|
|
|
|
ਖੁਦਾਇਆ! |
ਖੁਦਾਇਆ! ਇਹ ਕਿਹੜੇ ਵੇਲੇ ਦੀ ਨਮਾ²ਜ਼ ਹੈ ਇਹ ਕਿਹੜਾ ਇਲਮ ਹੈ ਮੇਰੇ ਹਿੱਸੇ ਆਇਆ ਪੈਰਾਂ ਹੇਠ ਭੱਖੜਾ ਉੱਗ ਆਇਐ ਨਾ ਦਸਤਕ ਦਿੰਦੈ ਸਵੇਰਾ ਨਾ ਸ਼ਾਮਾਂ ਦੀ ਸਰਦਲ ‘ਤੇ ਲੋਅ ਹੁੰਦੀ।
ਕਮੰਡਲ ਫੜਾ ਕਿਸੇ ਪੀਰ ਦੀ ਦਰਗਾਹ ‘ਚ ਰੱਖ ਮੈਨੂੰ ਰੌਸ਼ਨੀ ਦਾ ਇਲਮ ਕਰਾ ਗਰੂਰ ਹੋਰ ਨਾ ਝੱਲਿਆ ਜਾਂਦਾ ਵਗਦੇ ਦਰਿਆ ਦੀ ਇੱਕ ਲਹਿਰ ਬਣਾ ਮੈਨੂੰ।
ਭੰਵਰ ‘ਚ ਬੈਠਣਾ ਗਵਾਰਾ ਨਹੀਂ ਹੁਣ ਚੰਦ ਲਫ਼ਜ਼ਾਂ ਦਾ ਆਵਾਜ਼ ਦਾ ਪੈਗ਼ਾਮ ਬਣਾ ਮੈਨੂੰ।
ਬੰਦ ਦਰਵਾਜ਼ੇ ਦੀ ਸਰਦਲ ‘ਤੇ ਨਾ ਰੱਖ ਵਗਦੀ ਹਵਾ ਦਾ ਬੁੱਲਾ ਬਣਾ ਮੈਨੂੰ ਘੁਟਦੀ ਫ਼ਿਜ਼ਾ ਆਜ਼ਾਬ ਬਣੀ ਆਜ਼ਾਬ ਦੇ ਆਂਚਲ ਦੀ ਦੁਆ ਬਣਾ ਮੈਨੂੰ।
ਆਸਮਾਨ ਦੀ ਸੱਤ ਰੰਗੀ ਪੀਂਘ ਦਾ ਇੱਕ ਰੰਗ ਬਣਾ ਮੈਨੂੰ ਇਸ ਜ਼ਮੀਨ ਦੀ ਰੁੱਤ ਰਾਸ ਨਾ ਆਈ ਓਸ ਅਸਮਾਨ ਦੀ ਰੁੱਤ ਦਾ ਤਾਰਾ ਬਣਾ ਮੈਨੂੰ
ਅਮਰਜੀਤ ਘੁੰਮਣ
|
|
26 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|