ਗੁਰਦੀਪ ਦੀ ਜਿੰਦਗੀ ਉਸਦੇ ਗੀਤਾਂ ਚ ਸਾਰਥਿਕ ਹੋਈ ਜਾਪਦੀ ਹੈ,
ਸ਼ਾਯਿਦ ਜਿੰਦਗੀ ਦੇ ਸਹੀ ਲਫਜਾਂ ਨੂੰ ਕਿਸੇ ਹੱਦ ਤੱਕ ਸਮਝਣ ਵਿਚ ਮਦਦ ਕਰਦੇ ਇਹ ਉਮਰਾਂ ਦੀ ਗੋਦ ਚੋਂ' ਉਠਦੇ ਫਲਸਫਿਆਂ ਨੇ ਬਿਆਨ ਕੀਤੀ ਦਰਦਾਂ ਦੇ ਸਫ਼ਰ ਦੀ ਇਹ ਕਹਾਣੀ,
ਸੁਪਨਿਆਂ ਦੀ ਦੌੜ ਚ ਸੁਪਨਿਆਂ ਚੋ' ਮਿਲਿਆ ਦਰਦ, ਸੁਪਨਿਆਂ ਦੇ ਨਾ ਪੂਰੇ ਹੋਣ ਤੇ ਦਰਦਾਂ ਦੇ ਸਫ਼ਰ ਦੀ ਇੱਕ ਕਹਾਣੀ ਦਾ ਹਿੱਸਾ ਬਣ ਗਿਆ...
ਜਿਸ ਕਹਾਣੀ ਦਾ ਖੁਦ ਪਾਤਰ ਬਣ ਕੇ ਗੁਰਦੀਪ' ਗੁਮਨਾਮ ਜਗ਼ਹ ਦਾ ਵਾਰਿਸ ਅਖਵਾਇਆ.
ਓਸ ਦੁਨੀਆ ਦਾ ਆਸ਼ਿਕ਼ ਜੇਹੜਾ ਗਮ ਨੂੰ ਪਿਆਰ ਕਰਨ ਦੀ ਬਜਾਏ ਹੋਰ ਵੀ ਹੱਕ ਰਖਦਾ ਸੀ >>>>>>
ਅਸ਼ਕ ਮੁੱਕ ਗਏ ਸਫ਼ਰ ਤੈਅ ਕਰਦਿਆਂ ਮੇਰੀ ਪਲਕ ਤੋ ਗਰਦਨ ਦੇ ਅੱਧ ਦਾ ,
ਕਿਉਂ ਕੋਈ ਮੰਜਿਲ ਨਹੀ ਇਹਨਾ ਹੰਝੂਆਂ ਦੀ ਸਿਰਫ ਵਹਿਣ ਤੋਂ ਸਿਵਾਏ....
ਇੰਝ ਲਗਦਾ ਹੋਰ ਕੁਛ ਨਹੀਂ, ਮੇਰੇ ਹੰਝੂੰ ਹੀ ਕਾਰਣ ਨੇ ਮਿਰਗ ਤ੍ਰਿਸ਼ਨਾ ਦੇ,
ਕਿਉਂਕ ਹਿਰਨ ਇੱਕ ਪਾਗਲ ਹੈ ਗਰਮ ਰੇਤਿਆਂ ਚ' ਸਦੀਆਂ ਤੋਂ ਸਿਮਦੇ ਮੇਰੇ ਹੰਝੂਆਂ ਤੇ ਪੈਂਦੀ ਸੂਰਜ ਦੀ ਲਿਸ਼ਕੋਰ ਕਰਕੇ...
ਇੰਝ ਵੀ ਲਗਦਾ ਇਹ ਆਬ੍ਸਾਰ ਟੁੱਟੇ ਨੇ ਮੇਰੇ ਨੈਣਾਂ ਦਿਆਂ ਪਾਣੀਆਂ ਚੋ' ਪੰਜਾਬ ਦੀ ਵੰਡ ਵਾਂਗ,
ਇੱਕ ਨਾਕਾਮ ਜੇਹੀ ਕੋਸ਼ਿਸ਼ ਕਰਦੇ ਨੇ ਮੇਰੇ ਅਲ੍ਹੇ ਜਖਮਾਂ ਨੂੰ ਧੋਣ ਦੀ...
ਹਾਂ ਕਦੇ ਮੇਰੀ ਨਾਮੀ ਦੁਨੀਆਂ ਚ' ਬੇਨਾਮੀ ਦੌਰ ਵੀ ਆਇਆ ਸੀ,
ਜਦੋਂ ਮਕਤੂਲ ਖੁਦ ਚਾਉਂਦਾ ਸੀ ਕਤਲ ਹੋਣਾ ਪਰ ਕਾਤਿਲ ਬੇਖ਼ਬਰ ਸੀ...
ਇਹ ਹੰਝੂੰ ਬੇਜਾਰ ਨੇ, ਕੁਝ ਖਾਰ ਵੀ ਹੈ ਇਹਨਾ ਹੰਝੂਆਂ ਚ'
ਪੈਮਾਨੇ ਦੀ ਪਰਵਾਹ ਨਈ ਕਰਦੇ ਜਦੋਂ ਕਦੋਂ ਛਲਕ ਪੈਂਦੇ ਨੇ,
ਓਦੋਂ ਆਪਣੇ ਵਾਂਗੂੰ ਪੁਰਾਣੇ ਜੇਹੇ ਸੀਸ਼ੇ ਮੂਹਰੇ ਖੜ ਕੇ ਝੂਠ ਜੇਹਾ ਬੋਲ ਦਿੰਨਾ ਖੁਦ ਨੂੰ , ਕੇ ਤੇਰਾ ਪਿਆਰ ਤਾਂ 'ਦੀਪ' ਬਹਾਨਾ ਈ ਸੀ, ਬਿਰਹਾ ਦੀ ਕੱਚੀ ਪੈੜ ਨੂੰ ਹੱਥਾਂ ਤੇ ਖੁਣਨ ਦਾ...
(ਗੁਰਦੀਪ ਬੁਰਜੀਆ)
ਮੈਨੂੰ ਆਇਆ ਨਹੀਂ ਮਲਕੜਾ ਵੱਲ ਲੇਖੀਂ
ਕੀ ਹਾਂ ਲਿਖਦਾ ਗਮਾਂ ਦੀ ਸੇਜ ਉੱਤੇ
ਅੱਥਰੂ ਦਰਦ ਦੀ ਸੂਈ ਵਿਚ ਪੋਰ ਕੇ ਮੈਂ
ਰਹਿੰਦਾ ਨਾਪਦਾ ਇਸ਼ਕ਼ ਦੀ ਗੇਜ ਉੱਤੇ.