ਆਪਣੇ ਬਾਰੇ ਕਿੰਝ ਸੋਚਾਂ ਮੈਂ ਅਜੇ ਤਾਂ ਮੇਰੇ ਫਰਜ਼ ਬੜੇ ਨੇ
ਦੇਸ਼ ਮੇਰੇ ਦੇ ਮੇਰੇ ਕੋਲੋਂ ਨਹੀਂ ਮੁੜਨੇ ਜੋ ਕਰਜ਼ ਬੜੇ ਨੇ
ਮੇਰਾ ਪਿੰਡ ਵੀ ਘੇਰ ਲਿਆ ਏ ਹੁਣ ਤਾਂ ਖੁਸ਼ਕ ਹਵਾਵਾਂ ਨੇ
ਹਿੱਕਾਂ ਦੇ ਵਿੱਚ ਅੱਗ ਹੈ ਲੇਕਿਨ ਹਾਉਂਕੇ ਮਿੱਤਰੋ ਸਰਦ ਬੜੇ ਨੇ
ਮੇਰੀ ਨਿਆਈਂ ਵਾਲੀ ਬੰਬੀ ਦਾ ਪਾਣੀ ਵੀ ਗੰਧਲਾ ਏ
ਗੰਗਾ ਵਰਗੀਆਂ ਆੜਾਂ ਦੇ ਹੁਣ ਸ਼ਾਇਰ ਸੁਣਾਉਂਦੇ ਦਰਦ ਬੜੇ ਨੇ
ਹਰ ਰਿਸ਼ਤਾ ਹੁਣ ਆਪਣੇ ਆਪਣੇ ਮਤਲਬ ਕੋਲੋ ਵਾਕਿਫ਼ ਹੈ
ਆਪਣੇ ਘਰ ਵੀ ਆਪਣੇ ਘੱਟ ਨੇ ਚਿਹਰੇ ਪਰ ਹਮਦਰਦ ਬੜੇ ਨੇ
ਹਰ ਗੱਲ ਉੱਤੇ ਐਵੇਂ ਅੜੀਏ ਖੁੱਲਕੇ ਨਾ ਤੂੰ ਹੱਸਿਆ ਕਰ
ਹਾਸੇ ਤੇ ਵੀ ਸ਼ੱਕ ਕਰ ਲੈਂਦੇ ਅੱਜਕਲ ਐਸੇ ਮਰਦ ਬੜੇ ਨੇ
ਚੰਦ ਸੁਆਰਥ ਹੱਲ ਕਰਨੇ ਲਈ ਜਿੰਦਗੀ ਕੋਲੋ ਬੇਮੁੱਖ ਹੋਏ
ਬੁੱਤਾਂ ਨੂੰ ਨੇ ਪੂਜੀ ਜਾਂਦੇ ਬੰਦਿਆਂ ਤੇ ਅਸਚਰਜ਼ ਬੜੇ ਨੇ
"ਮਿੰਦਰਾ" ਸਹਿਮੀਆਂ ਕਲੀਆਂ ਤੇ ਹਰ ਫੁੱਲ ਦਾ ਦਮ ਜਿਹਾ ਘੁੱਟਦਾ ਏ
ਜ਼ਜਬਾਤੋਂ ਹੀਣੀਇਸ ਦੁਨੀਆਂ ਤੇ ਮਾਲੀ ਹੁਣ ਖੁਦਗਰਜ਼ ਬੜੇ ਨੇ
!!!!!! ਗੁਰਮਿੰਦਰ ਸੈਣੀਆਂ !!!!!!
ਆਪਣੇ ਬਾਰੇ ਕਿੰਝ ਸੋਚਾਂ ਮੈਂ ਅਜੇ ਤਾਂ ਮੇਰੇ ਫਰਜ਼ ਬੜੇ ਨੇ
ਦੇਸ਼ ਮੇਰੇ ਦੇ ਮੇਰੇ ਕੋਲੋਂ ਨਹੀਂ ਮੁੜਨੇ ਜੋ ਕਰਜ਼ ਬੜੇ ਨੇ
ਮੇਰਾ ਪਿੰਡ ਵੀ ਘੇਰ ਲਿਆ ਏ ਹੁਣ ਤਾਂ ਖੁਸ਼ਕ ਹਵਾਵਾਂ ਨੇ
ਹਿੱਕਾਂ ਦੇ ਵਿੱਚ ਅੱਗ ਹੈ ਲੇਕਿਨ ਹਾਉਂਕੇ ਮਿੱਤਰੋ ਸਰਦ ਬੜੇ ਨੇ
ਮੇਰੀ ਨਿਆਈਂ ਵਾਲੀ ਬੰਬੀ ਦਾ ਪਾਣੀ ਵੀ ਗੰਧਲਾ ਏ
ਗੰਗਾ ਵਰਗੀਆਂ ਆੜਾਂ ਦੇ ਹੁਣ ਸ਼ਾਇਰ ਸੁਣਾਉਂਦੇ ਦਰਦ ਬੜੇ ਨੇ
ਹਰ ਰਿਸ਼ਤਾ ਹੁਣ ਆਪਣੇ ਆਪਣੇ ਮਤਲਬ ਕੋਲੋ ਵਾਕਿਫ਼ ਹੈ
ਆਪਣੇ ਘਰ ਵੀ ਆਪਣੇ ਘੱਟ ਨੇ ਚਿਹਰੇ ਪਰ ਹਮਦਰਦ ਬੜੇ ਨੇ
ਹਰ ਗੱਲ ਉੱਤੇ ਐਵੇਂ ਅੜੀਏ ਖੁੱਲਕੇ ਨਾ ਤੂੰ ਹੱਸਿਆ ਕਰ
ਹਾਸੇ ਤੇ ਵੀ ਸ਼ੱਕ ਕਰ ਲੈਂਦੇ ਅੱਜ ਕਲ ਐਸੇ ਮਰਦ ਬੜੇ ਨੇ
ਚੰਦ ਸੁਆਰਥ ਹੱਲ ਕਰਨੇ ਲਈ ਜਿੰਦਗੀ ਕੋਲੋ ਬੇਮੁੱਖ ਹੋਏ
ਬੁੱਤਾਂ ਨੂੰ ਨੇ ਪੂਜੀ ਜਾਂਦੇ ਬੰਦਿਆਂ ਤੇ ਅਸਚਰਜ਼ ਬੜੇ ਨੇ
"ਮਿੰਦਰਾ"ਸਹਿਮੀਆਂ ਕਲੀਆਂ ਤੇ ਹਰ ਫੁੱਲ ਦਾ ਦਮ ਜਿਹਾ ਘੁੱਟਦਾਏ
ਜ਼ਜਬਾਤੋਂ ਹੀਣੀ ਇਸ ਦੁਨੀਆਂ ਤੇ ਮਾਲੀ ਹੁਣ ਖੁਦਗਰਜ਼ ਬੜੇ ਨੇ
!!!!!! ਗੁਰਮਿੰਦਰ ਸੈਣੀਆਂ !!!!!!