|
 |
 |
 |
|
|
Home > Communities > Punjabi Poetry > Forum > messages |
|
|
|
|
|
--ਖੁਸਰੇ -- |
ਪਹਿਲਾਂ ਉਹ ਰਾਤ ਨੂੰ ਆਏ ਇੱਕ ਗੱਭਰੂ ਨੂੰ ਧੂਹ ਕੇ ਲੈ ਗਏ ਪਿੰਡੋਂ ਬਾਹਰ ਜਿੱਥੇ ਸੁੰਨੀ ਥਾਂਵੇਂ ਗੋਡਿਆਂ 'ਚ ਸਿਰ ਦੇ ਕੇ ਨਿਰਵਸਤਰ ਬੈਠੀ ਸੀ ਇੱਕ ਮੁਟਿਆਰ ਉਸਦੇ ਬਦਨ ਦੀ ਲੋਅ 'ਚ ਡੌਰ-ਭੌਰੇ ਗੱਭਰੂ ਨੇ ਤੱਕੇ ਕਈ ਦਰਿੰਦੇ ਜਿਹੇ
ਜਿੰਨਾਂ 'ਚੋਂ ਇੱਕ ਗਰਜ਼ਿਆ "ਇਸ ਬਦਚਲਣ ਨੂੰ ਜਾਣਦੈਂ" ਗੱਭਰੂ ਨੇ ਨਾਂਹ ਕੀਤੀ ਤਾਂ ਗੋਡਿਆਂ ਉਤਲਾ ਸਿਰ ਉੱਠਿਆ ਨਜ਼ਰਾਂ ਉਹਦੇ ਮੱਥੇ 'ਚ ਵੱਜੀਆਂ ਉਹ ਕੰਬ ਗਿਆ ਇਹ ਉਹੀ ਸੀ ਜੀਹਨੂੰ ਛੂਹਣ ਤੋਂ ਪਹਿਲਾਂ ਉਹ ਕਈ ਵਾਰ ਸੋਚਿਆ ਕਰਦਾ ਸੀ ਉਹਨਾਂ ਉਸਨੂੰ ਬਦਚਲਣ ਆਖਿਆ ਕੀਤੀ ਗੋਲੀਆਂ ਦੀ ਵਾਛੜ ਤੇ ਗੱਭਰੂ ਖੁਸਰਾ ਬਣ ਗਿਆ ਫ਼ਿਰ ਉਹ ਮੂੰਹ ਹਨੇਰੇ ਆਏੇ ਇੱਕ ਬੰਦੇ ਨੂੰ ਖਿੱਚ ਕੇ ਕੱਢਿਆ ਸੀ ਬਾਹਰ "ਤੂੰ ਲਲਕਾਰੇ ਮਾਰਦੈਂ ਸਾਡੇ ਹੁੰਦਿਆਂ" "ਉਹਨਾਂ" ਲਲਕਾਰ ਕੇ ਕਿਹਾ ਸੀ ਬੰਦਾ ਗੋਲੀਆਂ ਨਾਲ ਵਿੰਨਿਆ ਗਿਆ ਤੇ ਬੰਦੇ ਦੇ ਭਰਾ ਬੂਹੇ 'ਚ ਖਲੋਤੇ ਖੁਸਰੇ ਬਣ ਗਏ ਫ਼ਿਰ ਉਹ ਚਿੱਟੇ ਦਿਨ ਆਏ ਪੂਰੇ ਟੱਬਰ ਦੀ ਬਣਾ ਲਈ ਕਤਾਰ ਸਹਿਮੀਆਂ ਨਜ਼ਰਾਂ ਨੇ ਪੁੱਛਿਆ ਗੁਨਾਹ ਝ਼ਹਿਰ ਭਿੱਜੇ ਬੋਲਾਂ 'ਚ ਕਿਹਾ ਗਿਆ "ਸ਼ਹਿਰ ਰਹਿੰਦਾ ਤੇਰਾ ਭਰਾ ਸਾਡੀ ਹੁਕਮ ਅਦੂਲੀ ਕਰਦਾ" "ਪਰ ਸਾਡੇ ਨਾਲ ਨਹੀਂ ਉਹਦੀ ਬੋਲ ਚਾਲ" ਨਿਹੱਥਿਆਂ ਤਰਲਾ ਲਿਆ "ਪਰ ਇਸੇ ਘਰ ਵਿੱਚ ਕਦੇ ਉਹ ਜੰਮਿਆਂ ਤਾਂ ਸੀ...." ਭਿਆਨਕ ਗੁਰਰਾਹਟ ਤੇ ਗੰਨਾਂ ਗਰਜੀਆਂ ਗੋਲੀਆਂ ਲੇਰਾਂ ਚੀਕਾਂ ਤੇ ਸਿਸਕੀਆਂ ਸਾਰੇ ਪਿੰਡ ਨੇ ਸੁਣੀਆਂ ਤੇ ਪਿੰਡ ਸਾਰਾ ਖੁਸਰਿਆਂ ਦਾ ਹੋ ਗਿਆ ਹੁਣ ਉਹ ਆਪ ਨਾ ਵੀ ਆਉਣ ਤਾ ਉਹਨਾ ਦਾ ਹੁਕਮ ਆਉਂਦਾ ਹੈ ਸਾਰਾ ਪਿੰਡ ਉਹਨਾ ਦੇ ਹੁਕਮ ਤੇ ਫੁੱਲ ਚੜਾਉਂਦਾ ਹੈ ਅੱਜ-ਕੱਲ ਹਰ ਮੰਗ ਪੂਰੀ ਕਰਦਾ ਹੈ ਉਹਨਾ ਦੀ ਪਿੰਡ ਖੁਸਰਿਆਂ ਦਾ ਹੈ ਸਿਰਫ਼ ਤਾੜੀਆਂ ਵਜਾਉਂਦਾ ਹੈ |
| ਲਿਖਤੁਮ - ਸੁਖਜੀਤ |
| ਕਿਤਾਬ "ਰੰਗਾ ਦਾ ਮਨੋਵਿਗਿਆਨ" ਵਿੱਚੋਂ |
|
|
23 Sep 2014
|
|
|
|
|
ਵਾਹਿਗੁਰੂ !!!!!!
ਬਿੱਟੂ ਜੀ ਰਚਨਾ ਵਜੋਂ ਬਹੁਤ ਹੀ ਸੋਹਣਾ ਲਿਖਿਆ ਹੈ ਸੁਖਜੀਤ ਜੀ ਨੇ......
ਮੈਂ ਗੁਰਪ੍ਰੀਤ ਜੀ ਨਾਲ ਬੇਸ਼ੱਕ ਸਹਿਮਤ ਆ ਕੀ ਅੰਦਰ ਤਕ ਝੰਜੋੜਿਆ ਗਿਆ ਮੇਰਾ ਵੀ ਮੰਨ ......
ਕੀ ਕਹਾਂ ?
ਵਾਹਿਗੁਰੂ !!!!!!
ਬਿੱਟੂ ਜੀ ਰਚਨਾ ਵਜੋਂ ਬਹੁਤ ਹੀ ਸੋਹਣਾ ਲਿਖਿਆ ਹੈ ਸੁਖਜੀਤ ਜੀ ਨੇ......
ਮੈਂ ਗੁਰਪ੍ਰੀਤ ਜੀ ਨਾਲ ਬੇਸ਼ੱਕ ਸਹਿਮਤ ਆ ਕੀ ਅੰਦਰ ਤਕ ਝੰਜੋੜਿਆ ਗਿਆ ਮੇਰਾ ਵੀ ਮੰਨ ......
ਕੀ ਕਹਾਂ ?
totally speechless........
thanx for sharing bittu g
|
|
23 Sep 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|