|
 |
 |
 |
|
|
Home > Communities > Punjabi Poetry > Forum > messages |
|
|
|
|
|
|
~ ਖਵਾਹਿਸ਼ ~ |
ਕਈ ਫ਼ੁੱਲ ਮਿਲੇ ਕਈ ਖਾਰ ਮਿਲੇ ਕਈ ਸੱਜਣ ਰਿਸ਼ਤੇਦਾਰ ਮਿਲੇ ਕਈ ਦੋਸਤ ਸੁੱਚੇ ਨਗ ਵਰਗੇ ਕਈ ਦੁਸ਼ਮਣ ਵਾਂਗ ਕਟਾਰ ਮਿਲੇ
ਖਿਆਲਾਂ ਦੀ ਕਿਸ਼ਤੀ ਡੁੱਬਦੀ ਨੂੰ ਕਈ ਜ਼ਜਬੇ ਤਾਰਨਹਾਰ ਮਿਲੇ ਕਦੇ ਕੁੱਲੀਆਂ ਦੇ ਵਿੱਚ ਵੇਖੇ ਸੀ ਬਣ ਮਹਿਲਾਂ ਦੇ ਸਰਦਾਰ ਮਿਲੇ
ਸ਼ੀਸ਼ੇ ਦੇ ਘਰ ਵਿੱਚ ਰਹਿੰਦੇ ਸੀ ਕਈ ਪੱਥਰ ਵਰਗੇ ਜ਼ੇਰੇ ਲੈ ਅੱਜ ਅੱਗ ਵਰਗੀਆਂ ਰਾਹਾਂ ਤੇ ਬਣ ਮੋਮ ਜਿਹੇ ਕਿਰਦਾਰ ਮਿਲੇ
ਦਿਲ ਦੇ ਦਰਵਾਜ਼ੇ ਖੁੱਲੇ ਸੀ ਵਾਹਗੇ ਨੇਂ ਸਾਨੂੰ ਰੋਕ ਲਿਆ ਉੰਝ ਪਿਆਰ ਵਫ਼ਾ ਵਿੱਚ ਭਿੱਜੇ ਜੋ ਮੈਨੂੰ ਖਾਬਾਂ ਵਿੱਚ ਕਈ ਵਾਰ ਮਿਲੇ
ਜਿੰਦਗੀ ਦੀਆਂ ਧੁੱਪਾਂ ਵਿੱਚ ਕਈ ਪਰਛਾਵੇਂ ਵਰਗੇ ਵਿੱਛੜ ਗਏ ਮਾਰੂਥਲ ਦੀ ਗਰਮੀ ਵਿੱਚ ਬਣ ਰੁੱਖ ਕਈ ਛਾਂ-ਦਾਰ ਮਿਲੇ
ਮਾਂ ਮੇਰੀ ਦੀ ਸੂਟ ਸਵਾਉਣ ਦੀ ਇੱਛਾ ਖਾ ਲਈ ਸੂੰਡੀ ਨੇਂ ਚਿੱਟੀ ਵਹੀ ਦੇ ਅੱਖਰਾਂ ਰੂਪੀ ਘਰ ਵਾਲੀ ਦੇ ਹਾਰ ਮਿਲੇ
ਜੋ ਕੰਮ ਕਰੇ ਉਹਨੂੰ ਹੱਕ ਮਿਲੇ ਨਾਂ ਵੱਧ ਮਿਲੇ ਨਾਂ ਘੱਟ ਮਿਲੇ ਜੋ ਲੁੱਟਣ ਲਈ ਮਿੰਦਰਾ ਉੱਠਦੀ ਏ ਉਸ ਗਰਦਨ ਨੂੰ ਤਲਵਾਰ ਮਿਲੇ
ਹਰ ਵਰਗ ਚੌਕੰਨਾ ਹੋ ਜਾਵੇ
ਹਰ ਕਾਮੇ ਨੂੰ ਸਤਕਾਰ ਮਿਲੇ ਇਸ ਲੋਹੜੀ-ਮਾਘੀ ਤੇ ਹਰ ਇੱਕ ਨੂੰ ਖੁਸ਼ੀਆਂ ਤੇ ਮੌਜ-ਬਹਾਰ ਮਿਲੇ
ਆਮੀਨ....!!
.........ਗੁਰਮਿੰਦਰ ਸਿੰਘ........
|
|
15 Feb 2012
|
|
|
|
ਗੁਰਮਿੰਦਰ ਜੀ .........ਕਿਆ ਬਾਤ ਏ .......Very Very Niceeee...........
|
|
15 Feb 2012
|
|
|
|
ਬਹੁਤ ਖੂਬ ਜਨਾਬ....ਤੁਹਾਡੇ ਸ਼ਬਦਾਂ ਚ ਜ਼ਿੰਦਗੀ ਦੀਆਂ ਉਹਨਾਂ ਖਵਾਹਿਸ਼ਾਂ ਦਾ ਜ਼ਿਕਰ ਹੈ ਜ਼ਿਨ੍ਹਾਂ ਨਾਲ ਅਜ ਦਾ ਆਮ ਆਦਮੀ ਹਰ ਰੋਜ਼ ਦੋ ਚਾਰ ਹੁੰਦਾ ਹੈ.
|
|
15 Feb 2012
|
|
|
|
bahut sohna likheya hai gurminder bai ji..
|
|
15 Feb 2012
|
|
|
|
bht hi lajawaab likheya bai ji..hamesha vaang sira likheya...
|
|
15 Feb 2012
|
|
|
|
|
|
ਵਾਹ ਜਨਾਬ ਵਾਹ....ਬਹੁਤ ਖੂਬ...ਸ਼ੁਕਰੀਆ ਸਾਂਝਿਆਂ ਕਰਨ ਲਈ..!!
|
|
15 Feb 2012
|
|
|
|
ਲਾਜਵਾਬ! ਬਹੁਤ ਹੀ ਖੂਬ ਵੀਰ ਜੀ
|
|
15 Feb 2012
|
|
|
|
oh my God... no words...
amazing and beautiful.. like always 'sira' !!!
|
|
16 Feb 2012
|
|
|
|
bai g bhaut sire galbaat ae
|
|
16 Feb 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|