Home > Communities > Punjabi Poetry > Forum > messages
ਕੀ ਹੈ ਜ਼ਿੰਦਗੀ ?
ਕੀ ਹੈ ਜ਼ਿੰਦਗੀ ?
ਵਕਤ ਦਾ ਵਹਿੰਦਾ ਪਾਣੀ
ਖੰਗਾਲਦਾ ਹਾਂ,
ਕੀ ਹੈ ਜ਼ਿੰਦਗੀ ?
ਮੈਂ ਤਾਂ ਹਰ ਜਗ੍ਹਾਂ
ਤੇ ਭਾਲਦਾ ਹਾਂ
ਕੀ ਹੈ ਜ਼ਿੰਦਗੀ ?
ਇਹ ਐ ਖੁਸ਼ੀ ਦੀ ਫੁਹਾਰ
ਜਾਂ ਤਪਿਸ਼ ਵੇਦਨਾ ਦੀ ?
ਕੀ ਹੈ ਜ਼ਿੰਦਗੀ ?
ਇਹ ਐ ਸੁਰਾਹੀ ਭਾਗ ਭਰੀ
ਜਾਂ ਸਰਾਪੀ ਕੋਈ ਖ਼ਵਾਹਿਸ਼ ?
ਕੀ ਹੈ ਜ਼ਿੰਦਗੀ ?
ਵੰਗਾਂ ਟੁੱਟੀਆਂ ਦਾ ਕੱਚ
ਜਾਂ ਖਿੰਡਿਆ ਸੰਧੂਰ ?
ਕੀ ਹੈ ਜ਼ਿੰਦਗੀ ?
ਗੁੰਦੇ ਮੀਢੀਆਂ ਪਰਾਂਦੇ
ਜਾਂ ਬਲਦਾ ਕਪੂਰ ?
ਕੀ ਹੈ ਜ਼ਿੰਦਗੀ ?
ਵਿਆਹ ਵਾਲੇ ਫੇਰੇ ਨੇ
ਜਾਂ ਬੰਦਿਸ਼ਾਂ ਦੇ ਘੇਰੇ ਨੇ
ਕੀ ਹੈ ਜ਼ਿੰਦਗੀ ?
ਇਹ ਚਿਤਾ ਦੀ ਲੰਬ ਏ
ਜਾਂ ਫਰਜ਼ਾਂ ਦੀ ਝੰਬ ਏ
ਕੀ ਹੈ ਜ਼ਿੰਦਗੀ ?
ਪੈਰਾਂ ਤੇ ਕਰੇ ਨਿਰਤ
ਜਾਂ ਅਪਾਹਿਜ ਹੈ ਇਹ
ਕੀ ਹੈ ਜ਼ਿੰਦਗੀ ?
ਇਹ ਖੁਲੀ ਐ ਕਿਤਾਬ
ਜਾਂ ਏ ਸਾਜ਼ਿਸ਼ੀ ਨਕਾਬ
ਕੀ ਹੈ ਜ਼ਿੰਦਗੀ ?
ਰਿੰਗ ਮਾਸਟਰ ਐ ਇਹ
ਜਾਂ ਤਵਾੲਿਫ ਏ ਕੋੲੀ
ਖਾਕ ਦਾ ਕੀੜਾ ਏ
ਜਾਂ ਹੈ ਕੋਈ ਹਾਤਿਫ਼
ਕੀ ਹੈ ਜ਼ਿੰਦਗੀ ?
ਅਗਨ ਪਰੀਖਿਆ
ਜਾਂ ਮੌਕਾ-ਏ-ਸਿੱਖਿਆ
ਕੀ ਹੈ ਜ਼ਿੰਦਗੀ ?
ਅਉਧ ਭਿੱਖਿਆ ਹੈ
ਜਾਂ ਖਾਕ ਦੀ ਰੱਖਿਆ
ਕੀ ਹੈ ਜ਼ਿੰਦਗੀ ?
17 Aug 2014
Bohat khubb,.........superb,..............it's a wonderful creation,.................a life itself in a poetry,.................."ki hai zindagi".............waah
jeo
Duawaan
17 Aug 2014
sandeep g ik wari fer speechless piece of work...
bht khoob....
poori zindagi de sawaal v te jawaab v.....
bht hi kamaal kar dinde ho tusi
TFS
rabb rakha
sandeep g ik wari fer speechless piece of work...
bht khoob....
poori zindagi de sawaal v te jawaab v.....
bht hi kamaal kar dinde ho tusi
TFS
rabb rakha
Yoy may enter 30000 more characters.
18 Aug 2014
Copyright © 2009 - punjabizm.com & kosey chanan sathh