|
 |
 |
 |
|
|
Home > Communities > Punjabi Poetry > Forum > messages |
|
|
|
|
|
ਖੌਰੇ ਕਿਹਨੇ ਕਿਹਾ ਕਿ, ਪੰਜਾਬੀ ਨਹੀਓਂ ਬੱਚਣੀ | |
ਖੌਰੇ ਕਿਹਨੇ ਕਿਹਾ ਕਿ, ਪੰਜਾਬੀ ਨਹੀਓਂ ਬੱਚਣੀ | ਅੱਗਲੀਆਂ ਨਸਲਾਂ ਦੇ , ਬੁੱਲਾਂ ਤੇ ਨੀ ਜੱਚਣੀ | ਇਸ਼ਕ ਸੁਨੇਹੇ ਵੀ ਨੇ , ...ਖਾਲੀ ਖਾਲੀ ਰਹਿਣੇ ਫਿਰ | ਮਹਿੰਦੀ ਬਣ ਗੋਰੀਆਂ ਦੇ , ਹੱਥਾਂ ਤੇ ਨੀ ਰੱਚਣੀ | ਹੋਰ ਭਾਵੇਂ ਗੱਲਾਂ ਜਿਹੜੀ ਮਰਜ਼ੀ ਜ਼ੁਬਾਨ ਕਰੇ | ਹੁੰਦੀ ਨੀ ਪੰਜਾਬੀ ਬਿਨਾਂ ,ਗੱਲ , ਗੱਲ ਕਦੇ ਦਿਲ ਦੀ | ਹਿਲਣੇ ਨੂੰ ਹਿੱਲ ਜਾਣ , ਕੌਮਾਂ ਸਰਕਾਰਾਂ ਇੱਥੇ | ਲਾ ਲਾਓ ਭਾਵੇਂ ਜ਼ੋਰ , ਪੰਜਾਬੀ ਨਹੀਓਂ ਹਿੱਲਦੀ |
|
|
01 Dec 2010
|
|
|
|
|
ਮਰ ਰਹੀ ਹੈ ਮੇਰੀ ਭਾਸ਼ਾ, ਕਿਓੰਕੇ ਜਿਓੰਦੇ ਰਹਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ.... ਜਿਓੰਦੇ ਰਹਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ ਇਸ ਸ਼ਰਤ ਤੇ ਵੀ, ਕਿ ਮਰਦੀ ਹੈ ਤਾਂ ਮਰ ਜਾਏ ਭਾਸ਼ਾ, ਕੀ ਬੰਦੇ ਦਾ ਜਿਓੰਦੇ ਰਹਣਾ ਜਿਆਦਾ ਜਰੂਰੀ ਹੈ ਜਾਂ ਭਾਸ਼ਾ ਦਾ? ਹਾਂ ਜਾਣਦਾ ਹਾਂ ਤੁਸੀਂ ਕਹੋਗੇ....... ਪਰ ਇਸ ਸ਼ਰਤ ਤੇ ਜੋ ਬੰਦਾ ਜਿਓੰਦਾ ਰਹੇਗਾ ਓਹ ਜਿਓੰਦਾ ਤਾਂ ਰਹੇਗਾ, ਪਰ ਕੀ ਓਹ ਬੰਦਾ ਰਹੇਗਾ?
:-ਪਾਤਰ
|
|
01 Dec 2010
|
|
|
|
ਜੇ ਪੰਜਾਬੀ ਭਾਸ਼ਾ ਮਰ ਗਈ ਤਾਂ ਪੰਜਾਬੀ ਲੌਕ ਕਿਵੇਂ ਜੀਉਂਦੇ ਰਹਿ ਸਕਦੇ ਨੇ?? ਕਿਉਂ ਲੌਕ ਸੋਚਦੇ ਨੇ ਕਿ ਪੰਜਾਬੀ ਦੀ ਮੌਤ ਪਿਛੋਂ ਉਹ ਆਪ ਜੀਉਂਦੇ ਰਹਿ ਜਾਣਗੇ ਮਾਂ ਬੌਲੀ ਹੀ ਤਾਂ ਪੰਜਾਬੀਆਂ ਦੀ ਅਸਲ ਪਹਿਚਾਣ ਹੈ,,, ਉਹਨਾਂ ਨੂੰ ਇਹ ਸਮਝਨਾ ਚਾਹੀਦਾ ਹੈ ਕਿ ਪੰਜਾਬੀ ਦੀ ਮੌਤ ਨਾਲ ਉਹਨਾਂ ਦੀ ਰੂਹ ਹੀ ਮਰ ਜਾਵੇਗੀ ਤਾਂ ਉਹ ਕਿਵੇਂ ਜੀਉਂਦੇ ਰਹਿ ਜਾਣਗੇ.........
|
|
01 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|