|
"ਗਜ਼ਲ" |
ਇੱਕ ਪੱਥਰ ਦਿਲ ਸੀ,ਜਿਸ ਨਾਲ ਅਸੀਂ ਦਿਲ ਜੋੜ ਦਿੱਤਾ, ਉਸ ਨੇ ਸਾਡੇ ਦਿਲ ਨੂੰ ਸ਼ੀਸ਼ਾ ਸਮਝ ਕੇ , ਸਾਡਾ ਕੋਮਲ ਦਿਲ ਤੋੜ ਦਿੱਤਾ, ਅਸੀਂ ਉਹਨਾਂ ਨਾਲ ਸੋਚਿਆ ਸੀ ਜਿੰਦਗੀ ਨਿਭਾਉਣ ਲਈ, ਪਰ ਉਹਨਾਂ ਨੇ ਤਾਂ ਨਦੀਂ ਵਿਚਕਾਰ ਇਕੱਲੇ ਛੋੜ ਦਿੱਤਾ, ਅਸੀਂ ਪੱਥਰ ਨੂੰ ਗੁਲਾਬ ਸਮਝ ਕੇ ਹੱਥ ਪਾਇਆ, ਪਰ ਉਸ ਨੇ ਵਾਂਗ ਜੋਕਾ ਦੇ ਖੂਨ ਸਾਡਾ ਨਿਚੋੜ ਦਿੱਤਾ, ਅਸੀਂ ਉਸ ਲਈ ਸਭ ਨਾਲ ਟੱਕਰ ਲੇਣ ਲਈ ਹੋਏ ਤਿਆਰ, ਪਰ ਉਸਨੇ ਤਾਂ ਘੱਟ ਪਾਣੀ ਵਿੱਚ ਹੀ ਸਾਡਾ ਬੇੜਾ ਡੋਬ ਦਿੱਤਾ, ਅਸੀਂ ਉਹਨਾਂ ਨੂੰ ਸਭ ਖੁਸ਼ੀਆ ਲੁਟਾ ਦਿੱਤੀਆਂ, ਪਰ ਉਹਨਾਂ ਨੇ ਸਾਨੂੰ ਕੇਵਲ ਦਰਦਾਂ ਦਾ ਦਰਿਆ ਮੋੜ ਦਿੱਤਾ, ਅਸੀਂ ਸੋਚਿਆ ਸੀ ਅੱਲ੍ਹੇ ਜਖਮਾਂ ਤੇ ਮਲਮ੍ਹ ਲਾਉਣਗੇ, ਪਰ ਉਹਨਾਂ ਅੱਲ੍ਹੇ ਜਖਮਾਂ ਤੇ ਨੇਬੂ ਨਿਚੋੜ ਦਿੱਤਾ, ਜਾ ਵੇ ਸੱਜਣਾ ਤੂੰ ਸਦਾ ਖੁਸ਼ ਰਹੇ, ਅਸੀਂ ਜਵਾਨੀ ਆਪਣੀ ਨੂੰ ਤੇਰੇ ਤੋਂ ਵਾਰ ਦਿੱਤਾ, ਤੁਸੀਂ ਜਿੱਤੇ ..ਕਿਰਨ..ਤੋਂ, ਪਰ,ਉਸਨੇ ਦਿਲ ਤੁਹਾਡੇ ਤੋਂ ਹਾਰ ਦਿੱਤਾ,
" ਕਿਰਨ "
|
|
28 Sep 2011
|
|
|
|
ਬੜੀ ਲਹੁ ਲੁਹਾਣ ਹੋਈ ਰੂਹ ਨਾਲ ਲਿਖਿਆ ਏ ਕਿਰਨ ਜੀ ਮਾਵੀ ਸਰ ਨਾਲ ਸਹਿਮਤ ਹਾਂ ,,,,,,,,, ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ....... ਹੱਸਦੇ ਵੱਸਦੇ ਰਹੋ ,,,,,,,,,,,,,
|
|
05 Oct 2011
|
|
|
|