ਕਿਸ ਕਿਸ ਪੜਾਅ ਤੇ ਖਬਰੇ ਖੁਦ ਚੋਂ ਕਿਰ ਗਿਆ ਹਾਂ ਮੈਂ,
ਮੰਜਿਲ ਮਿਲੀ ਤਾਂ ਖੁਦ ਨੂੰ ਰਾਹਾਂ 'ਚ ਭਾਲਦਾ ਹਾਂ ।
ਦੁਨੀਆਂ ਭੁਲਾ ਕੇ ਆਪਣੀ ਧੜਕਨ ਦੀ ਮਨ ਲਈ ਹੈ,
ਏਨਾ ਕੁ ਹੀ ਭਲਾ ਬਸ, ਏਨਾ ਕੁ ਮੈਂ ਬੁਰਾ ਹਾਂ ।
ਪੀੜਾਂ ਨੂੰ ਸਿਰਜਨਾ ਦੇ ਮੈ ਅਰਥ ਦੇਣ ਖਾਤਿਰ,
ਇਮਾਨ ਥੋੜਾ ਥੋੜਾ ਹਰ ਰੋਜ਼ ਵੇਚ ਰਿਹਾ ਹਾਂ ।
ਰਿਸ਼ਤੇ ਥੁੜਾਂ 'ਚ ਧੁਖਦੇ ਸਭ ਰਖ ਹੋ ਗਏ ਨੇ,
ਮੈਂ ਹਾਂ ਕਿ ਰਖ 'ਚ ਵੀ ਫਿਰ ਨਿੱਘ ਤਲਾਸ਼ਦਾ ਹਾਂ ।
ਜਗਤਾਰ ਸੇਖਾ