Punjabi Poetry
 View Forum
 Create New Topic
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਕਿਸਾਨ
ਕਿਸਾਨ
ਧਰਨੇ ਮੁਜਹਾਰਿਆਂ ਤੇ ਦਿੱਤਾ ਜਿਹਨਾਂ ਜ਼ੋਰ ਏ
ਮੈਨੂੰ ਕੀ ਪਤਾ ਸੀ ਉਹਨਾਂ ਦੇ ਚਿੱਤ ਵਿੱਚ ਚੋਰ ਏ
ਲਾਰਿਆਂ ਤੇ ਝੂਠੇ ਵਾਦਿਆਂ ਦਾ ਹੋਇਆ ਪਮ੍ਰਾਣ ਏ
ਫਾਹੇ ਲਾ ਕੇ ਜੋ ਮਰਿਆ ਮੇਰੇ ਦੇਸ਼ ਦਾ ਕਿਸਾਨ ਏ

ਕੌਮ ਲਈ ਦੇਸ਼ ਲਈ ਜ਼ਮੀਨ ਸਿੰਜੀ ਜਿਹਨੇ ਰੱਤ ਨਾਲ
ਜੂਝਦਾ ਰਿਹ ਜੋ ਸਿਰ ਹੋਏ ਕਰਜੇ ਦੀ ਅੱਤ ਨਾਲ
ਸੋਕੇ ਕਦੇ ਮੀਂਹ ਵਾਲੀ ਸਿਰ ਪੈ ਜਾਂਦੀ ਮਾਰ ਏ
ਵਜ਼ਾਰਤਾਂ ਨੇ ਲਈ ਕਦੇ ਨਾ ਨਿਮਾਣੇ ਵਾਲੀ ਸਾਰ ਏ

ਰੀਝਾਂ ਤੇ ਚਾਵਾਂ ਨਾਲ ਉਹਨੇ ਫ਼ਸਲ ਉਗਾਈ ਸੀ
ਮੰਡੀ ਮੁੱਲ ਵੀ ਨਾ ਪਿਆ ਨਾ ਹੀ ਕੋਈ ਹੋਈ ਸੁਣਵਾਈ ਸੀ
ਮੁਆਵਜੇ ਦੇ ਨਾਂਮ ਤੇ ਵੇਖੋ ਚੈੱਕ ਜਿਹੜੇ ਮਿਲੈ ਨੇ
ਫਟੇ ਹੋਏ ਝੱਗੇ ਵੀ ਨਾ ਰੱਬਾ ਉਹਦੇ 'ਚ ਤਾਂ ਸਿਲੇ ਨੇ

ਅੱਗ ਲਾਉਣੀ ਚੱਲੀ ਉਸ ਵਿਕਾਸ ਵਾਲੀ ਲਹਿਰ ਨੂੰ
ਸੁਣੇ ਨਾ ਜਿੱਥੇ ਹੋਏ ਕੋਈ ਕਿਸਾਨ ਉੱਤੇ ਕਹਿਰ ਨੂੰ
ਮਰੇ ਹੋਏ ਕਿਸਾਨ ਤੇ ਨੇਤਾ ਅਫਸੋਸ ਤਾਂ ਜਿਤਾਉਂਦੇ ਨੇ
ਅਪਣੀਆਂ ਰੋਟੀਆਂ ਨੂੰ ਉਹਦੀ ਚਿਤਾ ਉੱਤੇ ਸੇਕ ਲਾਣ ਆਉਂਦੇ ਨੇ


ਬਣੇ ਕੋਈ ਕਾਨੂੰਨ ਜਿਹੜਾ ਪੁੱਛੇ ਇਹਨਾਂ ਸਰਕਾਰਾਂ ਤੋਂ
ਧਾਰਾ ਉਹੀ ਲੱਗੇ ਜਿਵੇ ਕੋਈ ਕਤਲ ਹੋਇਆ ਹਥਿਆਰਾਂ ਤੋਂ
ਟੰਗੇ ਜਾਣ ਫਾਂਸੀ ਸਾਰੇ ਜਿਹਨਾਂ ਹੱਕ ਇਹਦੇ ਮਾਰੇ ਨੇ
ਜਵਾਨ ਤੇ ਕਿਸਾਨ ਸੰਜੀਵ ਨੂੰ ਜਾਨੋਂ ਵੱਧ ਪਿਆਰੇ ਨੇ

ਸੰਜੀਵ ਸ਼ਰਮਾਂ

ਹਾਲ ਹੀ ਵਿੱਚ ਕਿਸਾਨਾ ਦੁਆਰਾ ਕੀਤੀ ਆਤਮ ਹੱਤਿਆ ਦਾ ਦੁੱਖ ਅਪਣੇ ਸ਼ਬਦਾ ਰਾਂਹੀ ਬਿਆਨ ਕਰਨ ਦੀ ਕੋਸ਼ਿਸ਼ ਤੇ ਸਰਕਾਰਾਂ ਦੁਆਰਾ ਉਹਨਾਂ ਨਾਲ ਜੋ ਮੁਆਵਜੇ ਲਈ 100 ਰੁ ਚੈੱਕ ਦੇ ਕੇ ਮਜ਼ਾਕ ਕੀਤਾ।
14 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Sach much bohat dukh hunda anndata nu khudkushian karde dekh sun ke.
Charanjit sir di ik poem di lines.
Jihnu anndata hon da bharam
Gal pa fraha plahi tangeya ..( exact wording may be missed)

Par jithon tak kirsan di adhogati da swal hai, kafi usdi apni e sirji hoyi hai, kanak jhone de chakkar ch kirsan apni liyakat te tajurba bhull gya hai, jhaad te zor lagaun layi pesticides te reh spray nal punjab banjar ho gya hai, pani isda zehreela ho chukka hai, toodi prrali saad fook ke vatsvarn nu nuksaan puchaya ja reha hai..

Samajhdar te agahnwadhoo kirsan di halat bohat behtar hai. , oh nitt navia faslan te navein tajurbe karde ne,
Ik german jo noorpur bedi kheti karda hai usdi kanak 3850 rs quintal vikdi hai te 4 sal di booking advance pyi hai ..

Kaash anndata kirsaan hun vi samajh jaaye..
Rabb jattan nu matt deve
( m also jat jimidar BTW)

14 Apr 2015

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

kisana de dard nu bahut sohne tarike nal byan kita hai.... its painful to see this situation..


and jida Mavi ji ne kiha ki modernisation zaruri hai... Asin Kisan Mele te bahut kisan dekhe ne jo advance technology and crop rotation use karke bahut agge vadhe hoye ne par yes, sanu fasli chakkar nu todna paina jo ki ik amm medium farmar lai aukha...


hope that one day government will take care of this profession in a better way and baharle mulkan wangu we can insure our crops for seasonal damages... !!!

14 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bahout bhaout thanks Mavi sir and Kuljeet mam time kad ke mere kirat nu Pathania lae te thude precious comments lae ...
14 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

gud work ਸੰਜੀਵ ,ਕਿਸਾਨ ਦੇ ਦਰਦ ਨੂੰ  ਬੋਲ ਦਿੱਤੇ ਨੇ .ਕਾਸ਼ ਇਹ ਦਰਦ ਸਰਕਾਰਾਂ ਵੀ ਸਮਝ ਸਕਦੀਆਂ ,ਨਿਰੀ ਰਾਜਨੀਤੀ ਨਾ ਕਰਦੀਆਂ.ਲਿਖਦੇ ਰਹੋ

15 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks komoldeep g
15 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਿਸਾਨਾਂ ਦੇ ਦਰਦ ਨੂੰ ਲਫ਼ਜ਼ ਦੇਣ ਲਈ ਸ਼ੁਕਰੀਆ ਸੰਜੀਵ ਜੀ, ਬਹੁਤ ਸੋਹਣੀ ਰਚਨਾ, ਕਿਤੇ ਲਿਖਿਆ ਪੜ੍ਹਿਆ ਸੀ,

"कभी आप खुले आसमान के नीचे अपनी कमाई रख कर
देखिये, रात भर नींद नहीं आएगी.. सोचिये किसान
पर क्या गुज़रती होगी.."

ਕਾਂਸ਼ ਬਿਰਲਾ ,ਅੰਬਾਨੀ ਦੀਆਂ ਕਠਪੁਤਲੀ ਬਣ ਚੁੱਕੀਆਂ ੲਿਹ ਸਰਕਾਰਾਂ ਗਰੀਬ ਦਾ ਦਰਦ ਵੀ ਸਮਝ ਸਕਦੀਆਂ,

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
15 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks sandeep g
15 Apr 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਜੀ, ਦੁਖਦੀ ਰਗ ਤੇ ਹੱਥ ਰੱਖਿਆ ਗਿਆ ਹੈ ਇਸ ਕਿਰਤ ਰਾਹੀਂ  - ਅੰਨਦਾਤ ਭਗਵਾਨ ਦੀ ਅਧੋਗਤੀ 'ਤੇ ਹਾਹ ਦਾ ਨਾਅਰਾ ਮਾਰਦਿਆਂ ਹੋਇਆਂ | ਬਹੁਤ ਸਹੀ ਲਿਖਿਆ ਹੈ ਹਾਲ ਤਾਂ ਇਹੀ ਐ |
ਸ਼ੇਅਰ ਕਰਨ ਲਈ ਸ਼ੁਕਰੀਆ |

ਸੰਜੀਵ ਜੀ, ਦੁਖਦੀ ਰਗ ਤੇ ਹੱਥ ਰੱਖਿਆ ਗਿਆ ਹੈ, ਅੰਨਦਾਤ ਭਗਵਾਨ ਦੀ ਅਧੋਗਤੀ 'ਤੇ ਹਾਹ ਦਾ ਨਾਅਰਾ ਮਾਰਦਿਆਂ ਹੋਇਆਂ | ਬਹੁਤ ਸਹੀ ਲਿਖਿਆ ਹੈ, ਹਾਲ ਤਾਂ ਇਹੀ ਐ | ਸ਼ੇਅਰ ਕਰਨ ਲਈ ਸ਼ੁਕਰੀਆ |


ਮਾਵੀ ਸਾਹਿਬ ਵਾਲੀ ਗੱਲ ਵੀ ਸਹੀ ਆ ! ਜੇ ਕਿਸਾਨ ਥੋੜ੍ਹਾ ਜਿਹਾ ਵਕਤ ਦੀ ਚਾਲ ਨਾਲ ਖੁਦ ਨੂੰ ਬਦਲ ਕੇ ਚੱਲੇ ਤਾਂ ਸ਼ਾਇਦ ਕੋਈ ਸਾਹ ਸੌਖਾ ਹੋ ਈ ਜਾਏ |ਪਰ ਪਿੱਛੇ ਜਿਹੇ ਅਸੀਂ ਪੰਜਾਬ ਗਏ ਤਾਂ ਮਿਸਿਜ਼ ਦੇ ਚਾਚਾ ਜੀ ਦੇ ਫਾਰਮ ਵੱਲ ਨਿੱਕਲ ਗਏ ਘੁੰਮਦੇ ਘੁੰਮਦੇ...ਉਨ੍ਹਾਂ ਬ੍ਰੋਕਲੀ ਲਾਈ ਹੋਈ ਸੀ...ਮੇਰੇ ਪੁੱਛਣ ਤੇ ਉਨ੍ਹਾਂ ਦੱਸਿਆ 35-40 ਰੁਪਏ ਕਿੱਲੋ ਵਿਕ ਜਾਂਦੀ ਐ - ਮੈਂ ਹੈਰਾਨ ਹੋਇਆ, ਮੈਂ ਉਨ੍ਹਾਂ ਨੂੰ ਦੱਸਿਆ ਅਸੀਂ ਤਾਂ 180 ਰੁਪਏ ਕਿੱਲੋ ਦੇ ਭਾਅ ਲਈ ਦੀ ਐ | ਉਨ੍ਹਾਂ ਕਿਹਾ ਇਹ ਵੀ ਬੜੇ ਅਹਿਸਾਨ ਨਾਲ ਲੈਂਦੇ ਨੇ ਵੱਡੇ ਹੋਟਲਾਂ ਵਾਲੇ - ਵਪਾਰੀ ਤਾਂ 20 ਨੀਂ ਦਿੰਦਾ | ਸੋ ਹਾਲ ਤਾਂ ਮਾੜਾ ਈ ਐ ਜੀ |

 

     

 

16 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaout bhaout danvad jagjit sir....apne kimti comments den lae ......Thanks
17 Apr 2015

Reply