Punjabi Poetry
 View Forum
 Create New Topic
  Home > Communities > Punjabi Poetry > Forum > messages
Harinder Singh
Harinder
Posts: 1
Gender: Male
Joined: 15/Oct/2015
Location: Bathinda
View All Topics by Harinder
View All Posts by Harinder
 
Rulia Kissan......

ਕਦੇ ਲੋਕਾਂ ਦਾ ਮੇਂ ਢਿੱਡ ਸੀ ਭਰਦਾ,

ਜੱਗ ਸੀ ਮੇਰੀਆਂ ਸਿਫਤਾਂ ਕਰਦਾ,

ਪਰ ਅੱਜ ਕੱਲ ਤਾਂ ਮੇਂ ਭੁੱਖਾ ਮਰਦਾ,

ਪ੍ਰਗਤੀ ਦਾ ਕਦੇ ਹੁੰਦਾ ਮੇਂ ਨਿਸ਼ਾਨ ਸਾਂ,

ਗੌਰ ਨਾਲ ਵੇਖ ਬੇਲੀਆ,

ਮੇਂ ਤੇਰੇ ਦੇਸ਼ ਦਾ, ਰੁਲਿਆ ਕਿਸਾਨ ਹਾਂ,

 

ਕੁਦਰਤ ਦੀਆਂ ਲੱਖ ਮਾਰਾਂ ਝੱਲਿਆਂ,

ਅੋਕੜਾਂ ਅਨੇਕਾ ਹੰਢਾਈਆਂ ਇਕੱਲਿਆ,

ਹੱਥੀਂ ਛਾਲੇ ਤੇ ਪੈਰੀਂ ਖੱਲੀਆਂ,

ਭੂੱਖੇ ਲਈ ਤਾਂ ਮੇਂ ਅੱਜ ਵੀ ਭਗਵਾਨ ਹਾਂ,

ਗੌਰ ਨਾਲ ਵੇਖ ਬੇਲੀਆ,

ਮੇਂ ਤੇਰੇ ਦੇਸ਼ ਦਾ ਰੁਲਿਆ ਕਿਸਾਨ ਹਾਂ,

 

ਕਰਜੇ ਹੇਠ ਮੇਂ ਨੱਕੋ ਨੱਕ ਡੁੱਬਿਆ,

ਵਿਆਜੀ ਗੇੜ ਚ’ ਪੂਰਾ ਮੇਂ ਖੁੱਬਿਆ,

ਮਹਿੰਗਾਈ ਦਾ ਮੈਨੂੰ ਨੇਜਾ ਚੁੱਭਿਆ,

ਸਰਕਾਰਾਂ ਭਾਣੇ ਹਾਲੇ ਵੀ ਧਨਵਾਨ ਹਾਂ,

ਗੌਰ ਨਾਲ ਵੇਖ ਬੇਲੀਆ,

ਮੇਂ ਤੇਰੇ ਦੇਸ਼ ਦਾ, ਰੁਲਿਆ ਕਿਸਾਨ ਹਾਂ,

 

ਜੀਰੀ ਮੇਰੀ ਹੁਣ ਵਿਕਣੋ ਰਹਿ ਗਈ,

ਨਰਮੇ ਮੇਰੇ  ਨੂੰ ਚਿੱਟੀ ਭੂੰਡੀ ਪੈ ਗਈ,

ਮੁੱਲ ਦੀ ਜ਼ਹਿਰ ਮੇਰੇ ਹੱਡੀਂ ਬਹਿ ਗਈ,

ਕੁਦਰਤ ਅੱਗੇ ਮੇਂ ਕਾਹਦਾ ਬਲਵਾਨ ਹਾਂ,

ਗੌਰ ਨਾਲ ਵੇਖ ਬੇਲੀਆ,

ਮੇਂ ਤੇਰੇ ਦੇਸ਼ ਦਾ, ਰੁਲਿਆ ਕਿਸਾਨ ਹਾਂ,

 

ਸੜਕੀ ਬੈਠਾਂ ਫੜ ਕੇ ਝੰਡੇ,

ਪਿੰਡੇ ਤੇ ਮੇਂ ਝੱਲ ਕੇ ਟੰਬੇ,

ਲਟਕਣ ਨੂ ਮੇਂ ਲੱਭਾਂ ਖੰਬੇ,

ਹੋਇਆ ਲਹੂ ਲੁਹਾਨ ਹਾਂ,

ਗੌਰ ਨਾਲ ਵੇਖ ਬੇਲੀਆ,

ਮੇਂ ਤੇਰੇ ਦੇਸ਼ ਦਾ, ਰੁਲਿਆ ਕਿਸਾਨ ਹਾਂ,

 

ਭਾਈ ਮੇਰੇ ਕੇਸਾਂ ਚ ਫੱਸ ਗਏ,

ਬੱਚੇ ਮੇਰੇ ਸ਼ਹਿਰਾਂ ਨੂੰ ਨੱਸ ਗਏ,

ਨਸ਼ੇ ਮੇਰੇ ਹੱਡਾ ਚ’ ਰੱਚ ਗਏ,

ਵਕਤ ਹੱਥੀਂ ਬਣੀਆਂ ਸ਼ੈਤਾਨ ਹਾਂ,

ਗੌਰ ਨਾਲ ਵੇਖ ਬੇਲੀਆ,

ਮੇਂ ਤੇਰੇ ਦੇਸ਼ ਦਾ, ਰੁਲਿਆ ਕਿਸਾਨ ਹਾਂ,

 

ਸਾਰ ਮੇਰੀ ਨਾ ਲੈਂਦਾ ਕੋਈ,

ਨਾਲ ਮੇਰੇ ਨਾ ਬਹਿੰਦਾ ਕੋਈ,

ਦੁਨੀਆ ਤੋਂ ਮੈਨੂੰ ਅਲਕਤ ਹੋਈ,

ਮੇਂ ਜਮਾਨੇ ਹਥੋਂ ਹਰਿਆ ਇਨਸਾਨ ਹਾਂ,

ਗੌਰ ਨਾਲ ਵੇਖ ਬੇਲੀਆ,

ਮੇਂ ਤੇਰੇ ਦੇਸ਼ ਦਾ, ਰੁਲਿਆ ਕਿਸਾਨ ਹਾਂ.......

 

                                         ਚੰਨ ਪੰਜਾਬੀ (ਹਰਿੰਦਰ ਕੰਬੋਜ)

 

 

 

 

15 Oct 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat khubb likhea sir,............very nice written

29 Nov 2015

Reply