ਮੈਂ ਇੱਕ ਜੱਟ
ਜਿਸਨੂ ਕਿਹਾ ਜਾਂਦਾ ਹੈ ਅੰਨਦਾਤਾ ਜਾਂ ਫਿਰ ਸਬ ਦੇ ਢਿਡ ਭਰਨ ਵਾਲਾ
ਅੱਜ ਮੇਰੀ ਓਹ ਹਾਲਤ ਹੈ
ਕਿ ਮੈਂ ਨਾ ਆਪਣੀ ਮੌਤ ਮਰ ਸਕਦਾ ਤੇ ਨਾ ਆਪਣੀ ਮਰਜ਼ੀ ਨਾਲ ਜਿਓਂ ਸਕਦਾਂ .
ਮੈਨੂ ਚੁਬ੍ਦੇ ਨੇ ਕਾਸੀਰਾਂ ਵਾਂਗ ਆੜਤੀਏ ਦੇ ਵਾਲੇ ਬੋਲ
ਜੋ ਨਾ ਮੇਰਾ ਸਾਹੰ ਆਉਣ ਦਿੰਦੇ ਨੇ
ਤੇ ਨਾ ਰੱਜ ਕੇ ਖਾਣ ਦਿੰਦੇ ਨੇ
ਮਹਿਲਾਂ ਵਿਚ ਰੇਹਾਨ ਵਾਲੇ ਸਾਨੂ ਆਖਦੇ ਨੇ ਕਿ ਤੁਸੀਂ ਆਪਣੇ ਘਰਾਂ ਤੇ ਐਨਾ ਪੈਸਾ
ਕਿਉ ਖਰਚਦੇ ਓ ?
ਕਿ ਗਲ ਸਾਡੇ ਟਬਰ ਨਹੀ ਜਾਂ ਫੇਰ ਸਾਨੂ ਛੱਤ ਦੀ ਲੋੜ ਨਹੀ ?
ਮੇਰੀਆਂ ਅਖਾਂ ਜੇਹੜੀਆਂ ਨੇ ਦੇਖਨੇ ਸਨ ਸੁਪਨੇ ਪੁੱਤ ਨੂ ਨੋਕਰੀ ਲਗਣ ਦੇ
ਓਹਨਾ ਵਿਚ ਰੜਕ ਰਿਹਾ ਹੈ ਵਾਲ ਵਾਂਗ
ਲਾਲੇ ਤੋਂ ਲਿਆ ਪੁੱਤ ਨੂ ਪੜਾਉਣ ਵਾਲਾ ਕਰਜਾ
ਕਿਉ ਮੇਰੀਆਂ ਸੋਚਾਂ ਮੇਰੇ ਖਿਆਲਾਂ ਵਿਚ ਰਹਿੰਦਾ ਹੈ
ਓਹ ਵੱਡੇ ਢਿਡ ਵਾਲਾ ਸੇਠ ?
ਮੇਰੀ ਲਾਡਲੀ ਧੀ ਜੋ ਅਖਾਂ ਵਿਚ ਆਪਣੇ ਵਿਆਹ ਦੇ ਕਿਨੇ ਹੀ ਸੁਪਨੇ ਸਜਾਈ ਬੈਠੀ ਹੈ
ਕਿੰਝ ਤੋਰ੍ਰਾਂਗਾ ਓਸਦੀ ਡੋਲੀ ?
ਕੋਣ ਮੰਗੇਗਾ ਓਹਦਾ ਹਥ?
ਇਹ ਕਰਜ਼ੇ ਚ ਡੁਬਿਆ ਪਿਓ ਕਿੰਝ ਕਰਗੇ ਆਪਣੀ ਧੀ ਦੀਆਂ ਰੀਜਾਂ ਪੂਰੀਆਂ ?
ਜਿਸਦੇ ਅੰਗ ਅੰਗ ਚ ਵੱਜ ਰਹੀਆਂ ਨੇ ਚੀਸਾਂ ਆਉਣ ਵਾਲੇ ਭਵਿਖ ਦੀਆਂ .
ਕਿ ਏਹੋ ਹੈ ਸਾਡੇ ਦੇਸ਼ ਦੀ ਕਿਰਸਾਨੀ ?
ਕਿ ਇਸ ਲੈ ਕਿਹਾ ਜਾਂਦਾ ਹੈ ਸਾਡੇ ਦੇਸ਼ ਨੂ ਖੇਤੀ ਪ੍ਰਧਾਨ ?
ਓਹ ਕਿਰਸਾਨ ਜੋ ਅੰਨਦਾਤਾ ਹੋਕੇ ਵੀ ਖੁਦ ਭੁਖਾ ਹੈ
ਜਿਸਦੇ ਹਿੱਸੇ ਬਸ ਜੇਠ ਹਾੜ ਦੀਆਂ ਧੁਪਾਂ ਤੇ ਪੋਆ ਮਾਘ ਦੀਆਂ ਧੁੰਧਾ ਹਨ
ਜੋ ਕਦੇ ਆਪਣੇ ਪਰਿਵਾਰ ਵਿਚ ਨਹੀ ਹੱਸ ਸਕੇਆ,
ਸਗੋਂ ਓਹ ਆਪਣੇ ਪਰਿਵਾਰ ਨੂ ਦੇਖ ਕੇ ਚਿੰਤਾ ਵਿਚ ਡੁਬ ਜਾਂਦਾ ਹੈ .
ਜੇਕਰ ਐਦਾਂ ਹੁੰਦਾ ਰਿਹਾ ਤਾਂ ਇੱਕ ਦਿਨ ਇਹ ਅਫ੍ਸ਼੍ਰ੍ਸ਼ਾਹੀ ਤੇ ਸ਼ਾਹੁਕਾਰੀ
ਦੇ ਖਿਲਾਫ਼ ਹਥਾਂ ਵਿਚ ਪੰਜਾਲੀ ਤੇ ਦ੍ਰਾਤੀ ਫੜਨ ਵਾਲੇ ਹਥ ਹਥਿਆਰ ਫੜ ਲੈਣਗੇ
ਤੇ ਇੱਕ ਨਵਾ ਸਮਾਜ ਉਸਾਰ੍ਨ੍ਗੇ .