ਅੱਜ ਵੀ ਖੁਸ਼ੀਆਂ ਬਹੁਤ ਨੇ ਜਿੰਦਗੀ ਵਿਚ ਮੇਰੀ, ਕੀ ਹੋਇਆ ਜੇ ਹਾਸਿਆਂ ਨੇ ਹੰਝੂਆਂ ਨਾਲ ਦੋਸਤੀ ਕਰ ਲਈ. ਤੈ ਕਰਨਾ ਹੈ ਸਫ਼ਰ ਜਿੰਦਗੀ ਦਾ, ਸਾਥ ਦੇਣ ਲਈ ਤੇਰੀਆਂ ਯਾਦਾਂ ਦੀ ਹੈ ਬਾਹ ਫੜ ਲਈ. ਕਿਹੰਦੇ ਨੇ ਬੀਤੇ ਪਲ ਕਦੇ ਮੁੜ ਕੇ ਨਹੀ ਆਓਂਦੇ, ਪਰ ਯਾਦਾਂ ਦੇ ਸਾਏ ਰਿਹੰਦੇ ਨੇ ਸਦਾ ਆਸ ਪਾਸ ਮੰਡਰੋਂਦੇ . ਇਹਨਾ ਸਾਏਆਂ ਨਾਲ ਹੈ ਮੈਂ ਆਪਣੀ ਸੁੰਨੀ ਜਿੰਦਗੀ ਭਰ ਲਈ, ਖਾਲੀ ਪਈ ਸੀ ਜੋ ਦਿਲ ਦੀ ਮਿਹਫਿਲ, ਤੇਰਿਆਂ ਹਾਸੇਆਂ ਨਾਲ ਹੈ ਆਬਾਦ ਕਰ ਲਈ. ਲਿਖੇ ਤੇਰੇ ਖ਼ਤ ਮੈਂ ਅੱਜ ਵੀ ਸਾਭੇਂ ਹੋਏ ਨੇ, ਪੜ੍ਹ ਕਈ ਬਾਰ ਹੰਝੂ ਅੱਖਾਂ ਵਿਚੋਂ ਚੋਏ ਨੇ. ਦਿੰਦੇ ਨੇ ਸਕੂਨ ਵੀ ਮੇਰੇ ਤਪੇ ਹੋਏ ਦਿਲ ਨੂੰ, ਜਿਵੇਂ ਠੰਡੀ ਠਾਰ ਬਰਫ ਹੋਵੇ ਸੀਨੇ ਧਰ ਲਈ. ਕੋਈ ਸ਼ਿਕਵਾ ਕੋਈ ਸ਼ਿਕਾਇਤ ਨਹੀ ਹੈ ਤੇਰੇ ਨਾਲ, ਬਸ ਸੀ ਬਾਜ਼ੀ ਲਾਈ ਪਿਆਰ ਵਾਲੀ, ਤੇ ਕਿਸਮਤ ਹੀ ਹਰ ਗਈ.....
|