ਸੋਚਾਂ ਦੀ ਕਿਤਾਬ ਦੇ ਬੈਠਾ ਵਰਕੇ ਫਰੋਲ ਰਿਹਾ,
ਕਿਥੇ ਖੜਾ ਕਿਥੇ ਹੈ ਜਾਣਾ ਆਪਣੇ'ਚੋਂ ਟੋਲ ਰਿਹਾ ||
ਕੋਈ ਅਣਹੋਣੀ ਨਹੀ ਹੋਈ ਏ ਤੇਰੇ ਨਾਲ ਓ ਦਿਲ,
ਇਹ ਗੱਲ ਵਾਰ ਵਾਰ ਆਪਣੇ ਆਪ ਨੂੰ ਬੋਲ ਰਿਹਾ ||
ਇਥੇ ਕੋਣ ਹੈ ਮੇਰਾ ਆਪਣਾ, ਜਾ ਕੇ ਕਿਸ ਨੂੰ ਕਹਾ,
ਐਵੇ ਹੀ ਕਿਉ ਜਣੈ ਖਣੇ ਨਾਲ ਦੁਖ ਫਰੋਲ ਰਿਹਾ ||
ਕੁਝ ਗੱਲਾ ਅਤੀਤ ਦੀਆ,ਕੁਝ ਨੇ ਅੱਜ ਦੀਆ,
ਕਿੱਥੇ ਹੋਈਆ ਨੇ ਮੈਥੋਂ ਗਲਤੀਆ ਗੋਲ ਰਿਹਾ ||
ਮੌਖਟੇ ਪਾ ਘੁਮ ਰਹੇ ਨੇ,ਇਸ ਮੇਲੇ ਦੇ ਵਿੱਚ ਲੋਕ,
ਮੈ ਇਹਨਾਂ ਵਿੱਚੋਂ ਅਸਲ ਚਿਹਰਾ ਟਹੋਲ ਰਿਹਾ ||
ਅੱਖਾ ਦੇ ਵਿਚ ਹੰਝੂ ਚਿਹਰੇ ਤੋਂ ਖੁਸੀ ਮੁਸਕਾਨ,
ਹਰ ਕੋਈ ਸਧਰਾ ਨੂੰ ਪੈਰਾ ਹੇਠ ਮਧੋਲ ਰਿਹਾ ||
ਦਿਲ ਤੇ ਲੱਗੀ ਗੱਲਦਾ ਦਿਮਾਗ ਤੇ ਹੈ ਅਸਰ,
ਭਰ ਤਸਲੇ ਲਫ੍ਜ਼ਾ ਦੇ, ਕਾਗਜ਼ਾ ਤੇ ਡੋਲ ਰਿਹਾ ||
"ਦਾਤਾਰ" ਬਾਪ ਨੇ ਕੀ ਮੇਰਾ ਸੀ ਸਾਥ ਛੱਡਿਆ,
ਲੁੱਟਿਆ ਫਿਰ ਆਪਣਿਆ ਕਿੰਨਾ ਅਣਭੋਲ ਰਿਹਾ |
ਸੋਚਾਂ ਦੀ ਕਿਤਾਬ ਦੇ ਬੈਠਾ ਵਰਕੇ ਫਰੋਲ ਰਿਹਾ,
ਕਿਥੇ ਖੜਾ ਕਿਥੇ ਹੈ ਜਾਣਾ ਆਪਣੇ'ਚੋਂ ਟੋਲ ਰਿਹਾ ||
ਕੋਈ ਅਣਹੋਣੀ ਨਹੀ ਹੋਈ ਏ ਤੇਰੇ ਨਾਲ ਓ ਦਿਲ,
ਇਹ ਗੱਲ ਵਾਰ ਵਾਰ ਆਪਣੇ ਆਪ ਨੂੰ ਬੋਲ ਰਿਹਾ ||
ਇਥੇ ਕੋਣ ਹੈ ਮੇਰਾ ਆਪਣਾ, ਜਾ ਕੇ ਕਿਸ ਨੂੰ ਕਹਾ,
ਐਵੇ ਹੀ ਕਿਉ ਜਣੈ ਖਣੇ ਨਾਲ ਦੁਖ ਫਰੋਲ ਰਿਹਾ ||
ਕੁਝ ਗੱਲਾ ਅਤੀਤ ਦੀਆ,ਕੁਝ ਨੇ ਅੱਜ ਦੀਆ,
ਕਿੱਥੇ ਹੋਈਆ ਨੇ ਮੈਥੋਂ ਗਲਤੀਆ ਗੋਲ ਰਿਹਾ ||
ਮੌਖਟੇ ਪਾ ਘੁਮ ਰਹੇ ਨੇ,ਇਸ ਮੇਲੇ ਦੇ ਵਿੱਚ ਲੋਕ,
ਮੈ ਇਹਨਾਂ ਵਿੱਚੋਂ ਅਸਲ ਚਿਹਰਾ ਟਹੋਲ ਰਿਹਾ ||
ਅੱਖਾ ਦੇ ਵਿਚ ਹੰਝੂ ਚਿਹਰੇ ਤੋਂ ਖੁਸੀ ਮੁਸਕਾਨ,
ਹਰ ਕੋਈ ਸਧਰਾ ਨੂੰ ਪੈਰਾ ਹੇਠ ਮਧੋਲ ਰਿਹਾ ||
ਦਿਲ ਤੇ ਲੱਗੀ ਗੱਲਦਾ ਦਿਮਾਗ ਤੇ ਹੈ ਅਸਰ,
ਭਰ ਤਸਲੇ ਲਫ੍ਜ਼ਾ ਦੇ, ਕਾਗਜ਼ਾ ਤੇ ਡੋਲ ਰਿਹਾ ||
"ਦਾਤਾਰ" ਬਾਪ ਨੇ ਕੀ ਮੇਰਾ ਸੀ ਸਾਥ ਛੱਡਿਆ,
ਲੁੱਟਿਆ ਫਿਰ ਆਪਣਿਆ ਕਿੰਨਾ ਅਣਭੋਲ ਰਿਹਾ |