|
 |
 |
 |
|
|
Home > Communities > Punjabi Poetry > Forum > messages |
|
|
|
|
|
ਕਿਤਾਬ ਰਿਲੀਜ .ਗੱਗ ਬਾਣੀ.... |

ਗੱਗ ਬਾਣੀ....
137 ਕਵਿਤਾਵਾਂ ਹਨ, 200 ਪੰਨੇ ਹਨ ਤੇ ਕੀਮਤ 100 ਰੁਪਏ ਰੱਖੀ ਹੈ। ਜੋ 100 ਨਹੀਂ ਦੇ ਸਕਦਾ ਉਸ ਲਈ ਜਾਇਜ ਜਾਇਜ 80 ਰੁਪਏ ਰੱਖੀ ਗਈ ਹੈ। ਇਸ ਕਿਤਾਬ ਦੇ ਨਾਲ ਇੱਕ ਪੋਸਟਰ 'ਅਸੀਂ ਹਰਾਮਜ਼ਾਦੇ ਨਹੀਂ' ਵੀ ਕਿਤਾਬ ਦੇ ਨਾਲ ਦਿੱਤਾ ਜਾਣਾ ਹੈ। ਕਿਤਾਬ ਵਿੱਚ ਫਾਰਮੈਲਿਟੀ ਦੇ ਤੋਰ ਤੇ ਕੁੱਝ ਵੀ ਨਹੀਂ ਕੀਤਾ ਗਿਆ ਤੇ ਇਸੇ ਸੋਚ ਨੂੰ ਮੁੱਖ ਰੱਖਦੇ ਹੋਏ ਇਸ ਕਿਤਾਬ ਦਾ ਲੋਕ ਅਰਪਣ ਸਮਾਰੋਹ ਵੀ ਨਹੀਂ ਕਰਵਾ ਰਹੇ। ਜੇ ਕਿਸੇ ਨੇ ਅਪਣੇ ਪੱਧਰ ਤੇ ਕਿਤਾਬ ਰਿਲੀਜ਼ ਕਰਨੀ ਹੋਵੇ ਜਾਂ ਸਮਾਰੋਹ ਆਦਿ ਕਰਨਾ ਹੋਵੇ ਤਾਂ ਬੇ-ਝਿਜਕ ਕਰ ਸਕਦਾ ਹੈ। ਪਹਿਲਾ ਐਡੀਸ਼ਨ 1000 ਕਾਪੀਆਂ ਛਾਪੀਆਂ ਗਈਆਂ ਹਨ, ਤੇ ਉਮੀਦ ਹੈ ਕਿ ਤੁਹਾਡੇ ਸਹਿਯੋਗ ਸਦਕਾ ਕਿਤਾਬ ਗਰਮ ਪਕੌੜਿਆਂ ਵਾਂਗ ਹੱਥੋ-ਹੱਥ ਵਿਕ ਜਾਵੇਗੀ। ਕਿਤਾਬ ਕਿਸੇ ਨੂੰ ਵੀ ਮੁਫਤ ਨਾ ਵੰਡਣ ਦਾ ਅਪਣੇ ਆਪ ਨਾਲ ਪ੍ਰਣ ਕੀਤਾ ਹੈ, ਸਬੰਧਿਤ ਨੋਟ ਕਰਨ। ਅਪਣੇ ਅਪਣੇ ਇਲਾਕੇ ਦੀਆਂ ਮੁੱਖ ਦੁਕਾਨਾਂ ਦੱਸ ਦਿਓ, ਕਿਤਾਬ ਓਥੇ ਪਹੁੰਚਾ ਦਿੱਤੀ ਜਾਵੇਗੀ, ਤੇ ਮੋਗੇ ਗੁਰੂ ਨਾਨਕ ਕਾਲਜ ਵਿੱਚ ਅਗਲੇ ਹਫਤੇ ਪੁਸਤਕ ਮੇਲਾ ਹੈ, ਮੋਗੇ ਦੇ ਲਾਗੇ ਵਾਲੇ ਜਾਂ ਜੋ ਵੀ ਪਹੁੰਚ ਸਕਦਾ ਹੈ, ਮੋਗੇ ਤੋਂ ਖਰੀਦ ਸਕਦਾ ਹੈ.. —
ਜਾਂ surjit.gag@facebook.com
|
|
06 Oct 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|