|
ਸਿਖਰ ਦੁਪਿਹਰੇ ਸ਼ਾਮ ਨਾ ਹੋ ਜਾਏ, ਜਿਊਣਾਂ ਕਿਤੇ ਹਰਾਮ ਨਾ ਹੋ ਜਾਏ, ਖਿਆਲ ਕਰੀ ਮੇਰੀ ਹਸਰਤ ਦਾ, ਕਤਲ ਕਿਤੇ ਅਰਮਾਨ ਨਾ ਹੋ ਜਾਏ, ਦਿਨ ਚੜ੍ਹਦੇ ਨੂੰ ਚੇਤਾ ਤੇਰਾ, ਸ਼ਾਮ ਢਲੇ ਨੂੰ ਵੀ ਤੇਰੀ ਸੋਚ, ਮੈਂ ਡਰਦੀ ਹਾਂ ਏਦਾਂ ਹੀ ਕਿਤੇ, ਸੱਸੀ ਵਾਲਾ ਹਾਲ ਨਾ ਹੋ ਜਾਏ, ਬਚਾ ਕੇ ਰੱਖ ਆਪਣੀ ਸਖਸ਼ੀਅਤ ਨੂੰ, ਜੱਗ ਦੀ ਕੌੜੀ ਨਜ਼ਰ ਕੋਲੋਂ, ਚੰਨ ਨਾਲੋਂ ਤੇਰਾ ਸੋਹਣਾ ਮੁੱਖੜਾ, ਖਾਸ ਤੋਂ ਕਿਧਰੇ ਆਮ ਨਾ ਹੋ ਜਾਏ, ਸੂਰਜ ਦੇ ਢਲਣ ਦੇ ਸੰਗ ਸੰਗ, ਡਰ ਵੀ ਮੇਰਾ ਵਧਦਾ ਜਾਂਦਾ, ਮੈਂ ਤੱਤੜੀ ਦਾ ਇਸ਼ਕ ਪਲੇਠਾ, ਜੱਗ ਵਿਚ ਕਿਤੇ ਬਦਨਾਮ ਨਾ ਹੋ ਜਾਏ, ਐਨਾ ਕੁ ਤੂੰ ਰੱਖ ਖਿਆਲ, ਸਤਾਉਣ ਦੇ ਨਾਲ ਨਾਲ, ਮੈਂ ਵੀ ਬਦਲ ਰਹੀ ਹਾਂ, ਜਮਾਨੇ ਦੇ ਨਾਲ ਨਾਲ, "ਜਿਉਂਦੇ ਜੀ ਸੱਜਣਾ ਤੇਰਾ ਪਿਆਰ ਭੁਲਾਇਆਂ ਨਹੀਂ ਜਾਣਾ ਇੱਕ ਗੂੰਗੀ ਹਾਸੀ ਹੱਸਾਂਗੇ ਖੁੱਲ ਕੇ ਮੁਸਕਰਾਇਆ ਨਹੀਂ ਜਾਣਾ".. "ਕਿਰਨ"
|