ਵਿਵਾਦਤ ਲਿਖਤਾਂ ਥੱਕਦੇ ਨਹੀਂ ਗੇ ਪੜ੍ਹ ਪੜ੍ਹ ਕੇ
ਲਾਈਕ ਵਾਲਾ ਵੀ ਬਟਨ ਦਬਾਉਂਦੇ ਡਰ ਡਰ ਕੇ।
ਏਦਾਂ ਦੇ ਵੀ ਪਾਠਕ ਹੁੰਦਾ ਮਾਣ ਬੜਾ,
ਕਲਮਦਾਨਾਂ ਲਈ ਰੱਖਦੇ ਕਲਮਾਂ ਘੜ-ਘੜ ਕੇ।
ਕਿਸਮਤ ਲਿਖਤੀ ਮਾੜੀ, ਭਾਣਾ ਮੰਨਿਆ ਨਹੀਂ,
ਰੱਬ ਨੂੰ ਗਾਲਾਂ ਕੱਢੀਆਂ ਕੋਠੇ ਚੜ੍ਹ-ਚੜ੍ਹ ਕੇ।
ਅਸੀਂ ਤਾਂ ਵਿੱਚ ਤਕਲੀਫਾਂ ਧਰਨੇ ਲਾ ਬਹਿੰਦੇ,
ਉਹ ਹੋਰ ਨੇ ਜਿਹੜੇ ਰੋਂਦੇ ਅੰਦਰ ਵੜ-ਵੜ ਕੇ।
ਦਾਸ ਕਹਾਏ ਜਿਨ੍ਹਾਂ ਨੇ ਘੋਟਾ ਲਾਇਆ ਏ,
ਕਾਫਰ ਹੋਗਏ ਅਸੀਂ ਬਾਣੀਆਂ ਪੜ੍ਹ-ਪੜ੍ਹ ਕੇ।
ਸੱਚ ਕਦੇ ਨਹੀਂ ਮਰਿਆ, ਸੱਚ ਤਾਂ ਹਾਜ਼ਰ ਹੈ,
ਕੈਦ ਕਰੇ ਨੇ ਕਿੰਨੇ ਈ ਜੁਗਨੂੰ ਫੜ-ਫੜ ਕੇ।
ਨਾ ਕਰੀ ਅਰਦਾਸ ਨਾ ਸਿਮਰਨ ਸ਼ੁਕਰਾਨਾ,
ਹੋਇਆ ਗੱਗ ਕਲੰਦਰ ਮਿਹਨਤਾਂ ਕਰ-ਕਰ ਕੇ।
(ਸੁਰਜੀਤ ਗੱਗ)
ਵਿਵਾਦਤ ਲਿਖਤਾਂ ਥੱਕਦੇ ਨਹੀਂ ਗੇ ਪੜ੍ਹ ਪੜ੍ਹ ਕੇ
ਲਾਈਕ ਵਾਲਾ ਵੀ ਬਟਨ ਦਬਾਉਂਦੇ ਡਰ ਡਰ ਕੇ।
ਏਦਾਂ ਦੇ ਵੀ ਪਾਠਕ ਹੁੰਦਾ ਮਾਣ ਬੜਾ,
ਕਲਮਦਾਨਾਂ ਲਈ ਰੱਖਦੇ ਕਲਮਾਂ ਘੜ-ਘੜ ਕੇ।
ਕਿਸਮਤ ਲਿਖਤੀ ਮਾੜੀ, ਭਾਣਾ ਮੰਨਿਆ ਨਹੀਂ,
ਰੱਬ ਨੂੰ ਗਾਲਾਂ ਕੱਢੀਆਂ ਕੋਠੇ ਚੜ੍ਹ-ਚੜ੍ਹ ਕੇ।
ਅਸੀਂ ਤਾਂ ਵਿੱਚ ਤਕਲੀਫਾਂ ਧਰਨੇ ਲਾ ਬਹਿੰਦੇ,
ਉਹ ਹੋਰ ਨੇ ਜਿਹੜੇ ਰੋਂਦੇ ਅੰਦਰ ਵੜ-ਵੜ ਕੇ।
ਦਾਸ ਕਹਾਏ ਜਿਨ੍ਹਾਂ ਨੇ ਘੋਟਾ ਲਾਇਆ ਏ,
ਕਾਫਰ ਹੋਗਏ ਅਸੀਂ ਬਾਣੀਆਂ ਪੜ੍ਹ-ਪੜ੍ਹ ਕੇ।
ਸੱਚ ਕਦੇ ਨਹੀਂ ਮਰਿਆ, ਸੱਚ ਤਾਂ ਹਾਜ਼ਰ ਹੈ,
ਕੈਦ ਕਰੇ ਨੇ ਕਿੰਨੇ ਈ ਜੁਗਨੂੰ ਫੜ-ਫੜ ਕੇ।
ਨਾ ਕਰੀ ਅਰਦਾਸ ਨਾ ਸਿਮਰਨ ਸ਼ੁਕਰਾਨਾ,
ਹੋਇਆ ਗੱਗ ਕਲੰਦਰ ਮਿਹਨਤਾਂ ਕਰ-ਕਰ ਕੇ।
(ਸੁਰਜੀਤ ਗੱਗ)