ਦਿਲ ੲਿਹ ਰੋ ਰਿਹਾ ਸੀ,
ਕੌੲੀ ਚਲਾ ਜੋ ਗਿਅਾ ਸੀ,
ਫਿਰ ਤੁਪਕਾ-੨ ਹੰਝੂ ਸੀ ਡਿੱਗੇ,
ਤੇ ਜਿਵੇਂ ਪਿਆਸੀ ਹੋਈ ਜਮੀਨ।
ਤੇਰੇ ਜਾਣ ਦੀ ਖਬਰ ਵੀ,
ਅੰਬਰ ਵੀ ਪੁੱਜ ਗਈ ਸ਼ਾੲਿਦ।
ਜੋ ਚੰਨ ਰੌਸ਼ਨ ਸੀ ਕਲ ਤਕ,
ਅੱਜ ੳੁਹ ਵੀ ਲੱਗੇ ਗਮਗੀਨ।
ਬੱਦਲਾਂ ਦੇ ਗੂੜੇ ਪਰਦੇ,
ਕੌਸ਼ਿਸ਼ ਤਾਂ ਬਹੁਤ ਕਰਦੇ,
ਪਰ ਚਾਨਣੀ ਦੇ ਵਿਲਾਪ ਅੱਗੇ,
ਜਾਪਣ ੳੁਹ ਸਭ ਮਹੀਨ।
ਮੈਂ ਤੇ ਮੇਰੀ ਤਨਹਾੲੀ ਦੇ,
ਨਾਲ ਹੈ ੲਿੱਕ ਸੱਚੀ ਬੇ-ਵਫਾੲੀ।
ਤੇ ਦੋਵੇਂ ਨੇ ਕਿਸੇ ਬਿਰਹੋ
ਦੇ ਰਾਗ ਵਿੱਚ ਮਲੀਨ।
ੲਿਹ ਸਿੱਲਾ ਜਿਹਾ ਚੰਨ ਤਾਂ,
ਹੈ ਕਿਸੇ ਦੇ ਹੰਝੂਆਂ ਦਾ ਸ਼ਿਕਾਰ।
ਪਰ ਹੋਲੀ-੨ ੲਿਹ ਵੀ ਹੋਇਆ,
ਦੁੱਖ ਲਕੌਣ ਵਿੱਚ ਪ੍ਰਵੀਨ।
ਪਰ ੲਿਸ ਆਸ਼ਕ ਦੇ ਭੌਗ ਤੇ,
ੳੁਸ ਸ਼ਗਨਾਂ ਵਾਲੇ ਦਿਨ,
ਫਿਰ ਨਬੇੜੇ ਹੋਣੇ ੳੁੱਥੇ ਸਭ,
'ਸੌਝੀ' ਨੂੰ ਹੈ ਪੱਕਾ ਯਕੀਨ।
|