ਦੇਸ਼ ਵਿੱਚ ਵਿਆਪੀ ਆਰਾਜਿਕਤਾ,ਦਾ ਕੌਣ ਜੁੰਮੇਵਾਰ ਹੈ।
ਕਨੂੰਨੀ ਵਿਵਸਥਾ ਜਾਂ ਪ੍ਰਬੰਧਕੀ ਢਾਂਚਾ ਗੁਨਹਾਗਾਰ ਹੈ।
ਧਰਮ ਦਾ ਸਿਆਸੀਕਰਨ ਜਾਂ ਧਰਮ ਵਿੱਚ ਦਖਲਅੰਦਾਜ਼ੀ,
ਜਾਂ ਫਿਰ ਸੌੜੇ ਹਿੱਤਾਂ ਵਿੱਚ,ਸ਼ਹਿਰੀ ਦਾ ਕਿਰਦਾਰ ਹੈ।
ਰਾਸ਼ਟਰ ਹਿੱਤ ਦੀ ਘਾਟ ਹੈ,ਆਪਣਿਆਂ ਲਾਲਚਾਂ ਖਾਤਿਰ,
ਕੁਰਸੀਆਂ ਦੀ ਦੌੜ ਵਿੱਚ,ਕੌਮੀਅਤ ਨੂੰ ਪਈ ਮਾਰ ਹੈ।
ਉਲਝਿਆ ਹਰ ਭਾਰਤੀ ਲਗਾ ਆਪਾ ਬਚਾਉਣ ਵਿੱਚ,
ਬਾਦਸ਼ਾਹ ਹੁਣ ਬਣੀ ਬੈਠੀ ਲੋਕਾਂ ਦੀ ਸਰਕਾਰ ਹੈ।
ਢੇਰ ਲਾਇਆ ਕਨੂੰਨ ਦਾ,ਲਾਗੂ ਗਰੀਬ ਵਰਗ ਲਈ,
ਇੰਨਸਾਫ਼ ਮਹਿੰਗਾ ਦੇਸ਼ ਵਿੱਚ,ਵਕਤ ਲਗਦਾ ਦਰਕਾਰ ਹੈ,
ਕੰਮ ਨਹੀਂ ਰਾਸ਼ਟਰ ਹਿੱਤ ਦਾ, ਬੋਲੀ ਲਗਦੀ ਫ਼ਾਇਲਾਂ,
ਲੜਾਈ ਚੰਗੀਆਂ ਪੋਸਟਾਂ,ਅਤੇ ਗਰੁਪਾਂ ਦੀ ਭਰਮਾਰ ਹੈ।
ਜਾਗੋ ਹੁਣ ਕਲਮਾਂ ਵਾਲਿਉ,ਨਸ਼ੇ ਵਿੱਚ ਨੌਜਵਾਨੀਆਂ,
ਆਸਵੰਦ ਸਿਰਫ ਤੁਹਾਡੀ ਸੋਚ ਤੋਂ,ਤੁਸੀਂ ਹੀ ਪਤਵਾਰ ਹੋ।