ਅਪਨਾ ਗਿਲਾ , ਮੇਰੀ ਖਤਾ, ਭੁੱਲ ਜਾਣ ਦੀ ਕੋਸ਼ਿਸ਼ ਕਰੀਂਭੁੱਲੇ ਵਫ਼ਾ ਦੇ ਗੀਤ ਨੂੰ ਫਿਰ ਗਾਣ ਦੀ ਕੋਸ਼ਿਸ਼ ਕਰੀਂਉਸਦੀ ਵਫ਼ਾ ਨਾ ਹੋਰ ਹੁਣ, ਅਜ਼ਮਾਣ ਦੀ ਕੋਸ਼ਿਸ਼ ਕਰੀਂਅਪਨੇ ਗ਼ਮਾਂ ਦੇ ਨਾਲ ਦਿਲ, ਬਹਿਲਾਣ ਦੀ ਕੋਸ਼ਿਸ਼ ਕਰੀਂਪੱਕਾ ਠਿਕਾਣਾ ਵੀ ਬਣਾ ਬੇਸ਼ੱਕ ਬਿਗਾਨੇ ਦੇਸ਼ ਵਿੱਚਫਿਰ ਵੀ ਕਦੇ ਪਰਦੇਸੀਆ ਮੁਣ ਆਣ ਦੀ ਕੋਸ਼ਿਸ਼ ਕਰੀਂ
ਬੱਚਾ ਜਦੋਂ ਵੀ ਆਪਣਾ ਭੁੱਲ ਕੇ ਕੁਰਾਹੇ ਜਾ ਪਵੇਲਾਗੇ ਬਿਠਾ ਕੇ ਉਸਨੂੰ ਸਮਝਾਣ ਦੀ ਕੋਸ਼ਿਸ਼ ਕਰੀਂਅਪਨੇ ਗ਼ਮਾਂ ਨੂੰ ਸੋਗ ਨੂੰ ਦਿਲ ਵਿਚ ਛੁਪਾ ਕੇ ਵੀ ਕਦੇਉਸਦੀ ਖੁਸ਼ੀ ਦੇ ਵਾਸਤੇ ਮੁਸਕਾਣ ਦੀ ਕੋਸ਼ਿਸ਼ ਕਰੀਂਲਾਉਂਦਾ ਰਿਹਾ ਦੇ ਲਾਏਗਾ ਤੈਨੂੰ ਜ਼ਮਾਨਾ ਫੱਟ ਬੜੇਪਰ ਤੂੰ ਕਿਸੇ ਦੇ ਜ਼ਖ਼ਮ ਨੂੰ ਸਹਿਲਾਣ ਦੀ ਕੋਸ਼ਿਸ਼ ਕਰੀਂਵੈਸੇ ਕਿਸੇ ਦੇ ਨਾਲ ਵੀ ਹੋਵੇ ਬੁਰਾ ਨਾ 'ਮਹਿਰਮਾ'ਹੋਵੇ ਅਗਰ ਤੈਥੋਂ ਬੁਰਾ ਪੜਤਾਣ ਦੀ ਕੋਸ਼ਿਸ਼ ਕਰੀਂ ।
ਜਸਵਿੰਦਰ ਮਹਿਰਮ
ਖੂਬ.......tfs......