ਤੇਰੀ ਯਾਦ ਨੂ ਦਿਲੋ ਭੁਲਾਣ ਦੀ , ਕੋਸ਼ਿਸ਼ ਕਰਾਂਗਾ ਮੈ !
ਤੇਰੇ ਖਿਆਲਾ ਵਿਚ ਨਾ ਆਣ ਦੀ , ਕੋਸ਼ਿਸ਼ ਕਰਾਂਗਾ ਮੈ !
ਭੁੱਲ ਕੇ ਵੀ ਤੇਰੀ ਯਾਦ ਨਾ ਆਵੇ ,
ਦਿਲ ਹੋਰ ਕੀਤੇ ਲਾਣ ਦੀ , ਕੋਸ਼ਿਸ਼ ਕਰਾਂਗਾ ਮੈ !
ਕੇਹ ਦੇਣ ਨਾ ਤੇਰੀ ਯਾਦ 'ਚ ਪਾਗਲ ਹੋਆ ,
ਆਪਣੇ ਯਾਰਾ ਵਿਚ ਮੁਸਕਰਾਉਣ ਦੀ , ਕੋਸ਼ਿਸ਼ ਕਰਾਂਗਾ ਮੈ !
ਤੇਰੀ ਯਾਦ ਦੇ ਉਸਾਰੇ ਸੀ ਜੋ ਮਹਲ ,
ਹਥੀਂ ਆਪਣੇ ਢਾਉਣ ਦੀ , ਕੋਸ਼ਿਸ਼ ਕਰਾਂਗਾ ਮੈ !
ਤੇਰੇ ਸਦਕੇ ਮੇਰੇ ਦਿਲ ਤੇ ਜੋ ਫ਼ੱਟ ਲੱਗੇ ,
ਓਹਨਾ ਤੇ ਮਰਹਮ ਲਾਉਣ ਦੀ , ਕੋਸ਼ਿਸ਼ ਕਰਾਂਗਾ ਮੈ !
ਰੱਬ ਅੱਗੇ " ਗੁਰਿੰਦਰ " ਜੇ ਕਦੇ ਹਥ ਅੱਡੇ,
ਇਕ ਤੇਰੀ ਖੇਰ ਮਨਾਉਣ ਦੀ , ਕੋਸ਼ਿਸ਼ ਕਰਾਂਗਾ ਮੈ !