|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕੋਣ ਹਾਂ ਮੈ.....................????????????????????? |
ਕਦੇ ਕਦੇ ਲੈ ਕੇ ਬੈਠ ਜਾਂਦਾ ਹਾਂ ਮੈ ਖਾਲੀ ਵਰਕੇ ਤੇ ਲਿਖਣ ਜਾਂਦਾ ਹਾਂ ਕੁਝ ਨਾ ਕੁਝ ਜਾਂ ਫੇਰ ਚਿਤਰਣ ਲੱਗ ਜਾਂਦਾ ਹਾਂ ਕੁਝ ਚਿੱਤਰ ਆਪਣੇ ਖਿਆਲਾ ਵਿਚ ਤੇ ਲੱਗ ਜਾਂਦਾ ਹਾਂ ਰੰਗ ਭਰਨ ਉਹਨਾ ਵਿਚ ਕੁਝ ਵਸਲਾ ਦੇ ਕੁਝ ਹਿਜਰਾ ਦੇ ਜਦੋ ਕਦੇ ਕੁਝ ਲਿਖਦਾ ਹਾਂ ਤਾਲਿਖਣ ਲੱਗ ਜਾਂਦਾ ਹਾਂ ਆਪਣੇ ਗਰੀਬ ਜਿਹੇ ਘਰ ਦੇ ਹਾਲਾਤ ਤੇ ਕਦੇ ਲਿਖਦਾ ਹਾਂ ਉਸ ਚਿੰਤਾਂ ਬਾਰੇ ਜੋ ਸਾਇਦ ਨਾ ਹੋ ਕੇ ਵੀ ਹਰ ਪਲ ਮੇਰੇ ਨਾਲ ਰਹਿਦੀ ਏ ਫੇਰ ਇਕ ਦਮ ਦੂਜੇ ਪਾਸੇ ਹੋ ਵੇਖਣ ਲੱਗ ਜਾਂਦਾ ਹਾਂ ਖਿਆਲਾ ਵਿਚ ਚਿਤਰੀਆ ਉਹ ਅੱਖਾ ਜੋ ਸ਼ਾਇਦ ਇੰਤਜਾਰ ਕਰਦੀਆ ਨੇ ਮੇਰਾ ਜਿਹਨਾ ਵਿਚ ਇਕ ਉਮੀਦ ਏ ਕਿ ਸ਼ਾਇਦ ਉਹਨਾ ਦਾ ਇੰਤਜੲਰ ਕਦੇ ਖਤਮ ਹੋਵੇਗਾ ਪਰ ਫੇਰ ਵੇਖਦਾ ਹਾਂ ਆਪਣੇ ਗਰੀਬੜੇ ਜਿਹੇ ਘਰ ਦੇ ਹਾਲਾਤ ਇਕ ਟੁਟਿਆ ਜਿਹਾ ਘਰ ਘਰ ਵਿਚ ਬੈਠੀ ਉਹ ਜਵਾਨ ਭੈਣ ਜਿਹਦੇ ਹੱਥ ਪੀਲੇ ਕਰਨ ਬਾਰੇ ਸੋਚ ਸੋਚ ਮੇਰਾ ਸਾਰਾ ਤਨ ਪੀਲਾ ਪੈ ਜਾਂਦਾ ਏ ਤੇ ਇਕ ਪਾਸੇ ਬੈਠੀ ਹੋਈ ਮੇਰੀ ਉਹ ਬੁੱਢੀ ਵਿਧਵਾ ਮਾਂ ਜਿਹਦੇ ਲਈ ਬਸ ਮੈਂ ਹੀ ਆ ਸਭ ਕੁਝ ਬਹੁਤ ਉਮੀਦਾ ਨੇ ਉਹਨੂੰ ਮੇਰੇ ਤੋ ਤੇ ਘਰ ਵਿਚ ਹੱਸਦਾ ਖੇਡਦਾ ਤੁਰਿਆ ਫਿਰਦਾ ਉਹ ਮੇਰਾ ਛੋਟਾ ਭਰਾ ਜਿਹਨੂੰ ਸ਼ਾਇਦ ਕੋਈ ਫਿਕਰ ਨਹੀ ਏ ਕਿਉਕਿ ਊਹਨੂੰ ਪਤਾ ਏ ਕਿ ਮੈ ਹਾਂ...... ਇਹ ਸਭ ਕੁਝ ਸੋਚਦੇ ਸੋਚਦੇ ਨਿਰਾਸ ਹੋ ਬੈਠ ਜਾਂਦਾ ਹਾਂ ਮੈਂ ਤੇ ਪਾੜ ਸੁੱਟਦਾ ਆ ਉਹ ਜਿਹਨਾ ਦੀ ਕੋਰੀ ਹਿੱਕ ਤੇ ਮੈਂ ਆਪਣਾ ਗ਼ਮ ਲਿਖ ਕੇ ਜ਼ਖਮੀ ਕਰ ਦਿਤੇ ਸਨ ਬੇਦੋਸ਼ੇ ਕਾਗਜ ਤੇ ਮਿਟਾ ਸੁੱਟਦਾ ਹਾਂ ਉਹ ਖਿਆਲ ਜਿਹੜੇ ਸਿਰਜੇ ਸਨ ਮੈਂ ਵਸਲਾ ਦੇ ਤੇ ਫੇਰ ਲੱਭਦਾ ਦੀ ਕੋਸ਼ਿਸ ਕਰਦਾ ਹਾਂ ਮੈਂ ਆਪਣੀ ਹੋਂਦ ਨੂੰ ਕਿ ਕੀ ਹਾਂ ਮੈਂ ਕੋਈ ਬਿਨਾ ਕਲ਼ਮ ਦਾ ਕਵੀ ਜਾਂ ਬਿਨਾਂ ਰੰਗਾ ਦਾ ਕੋਈ ਚਿਤਰਕਾਰ ਜਾਂ ਫੇਰ ਵਕਤ ਦੇ ਥਪੇੜਿਆ ਤੋਂ ਹੰਭੇ ਹੋਏ ਕਿਸੇ ਸੁਕੇ ਰੁੱਖ ਦਾ ਲਾਵਾਰਿਸ ਜਿਹਾ ਪੱਤਾ
ਕੋਣ ਹਾਂ ਮੈ.....................?????????????????????
|
|
23 Jun 2012
|
|
|
|
|
super one veer g.. jindgi di ik sachai nu bade change shabda rahi pesh kita a g tuci ...tfs ...
mainu ik jgah te shabad galat lagia...
tuci likhia a
ਤੇ ਫੇਰ ਲਭਦਾ ਦੀ ਕੋਸ਼ਿਸ਼ ਕਰਦਾ ਹਾਂ..
ithe labhan shabd likhna c par sayad tuci galti nal labhda likh dita g...
|
|
23 Jun 2012
|
|
|
|
|
ਰੱਜ ਨ ਕੋਈ ਜੀਵਿਆ .............................
|
|
23 Jun 2012
|
|
|
|
|
ha ji veer g sahi kiha tusi galti reh gayi othe
te dhanwad veer g aap de vichara layi bahut bahut dhanwad
|
|
24 Jun 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|