|
 |
 |
 |
|
|
Home > Communities > Punjabi Poetry > Forum > messages |
|
|
|
|
|
ਅੱਜ ਇੱਕ ਕੁੜੀ ਮੁਹੱਬਤ ਮੋਈ |
ਕਾਮੀ ਹਿਰਨਾਂ ਦੀ ਦੁਰਕਾਰੀ ਮਹਿਕੋਂ ਉੱਜੜੀ ਮਾਰੀ ਮਾਰੀ ਗਲੀਏ ਗਲੀਏ ਲੱਭਦੀ ਫਿਰਦੀ ਸਣੇ ਪੰਜੇਬਾਂ ਘੁੰਗਰੂ ਚਿਰ ਦੀ ਰੂਹ ਦੀ ਹਿਰਨੀ ਪੱਥਰ ਹੋਈ ਅੱਜ ਇੱਕ ਕੁੜੀ ਮੁਹੱਬਤ ਮੋਈ
ਅੰਗੋਂ ਡਾਹਡਾ ਪ੍ਰੇਮੀ ਸ਼ਿਕਰਾ ਸਾਹੋਂ ਨੋਚੇ ਨੇਮੀਂ ਸ਼ਿਕਰਾ ਬੀਹੜ ਦੀ ਖਾਮੋਸ਼ੀ ਅੰਦਰ ਨੈਣਾਂ ਦੀ ਨਾਮੋਸ਼ੀ ਅੰਦਰ ਨੀਰਾਂ ਗਾਨੀ ਜਾਨ ਪਰੋਈ ਅੱਜ ਇੱਕ ਕੁੜੀ ਮੁਹੱਬਤ ਮੋਈ
ਕੱਕੋਂ ਵਾਂਗੂੰ ਕੱਚੀ ਕਮਲੀ ਕਰ ਤਹੱਈਆਂ ਨੱਚੀ ਕਮਲੀ ਤਲੀਆਂ ਨੂੰ ਮਿਲਿਆ ਨਾ ਪਾਣੀ ਬਾਂਦੀ ਬਣਕੇ ਰੋਂਦੀ ਰਾਣੀ ਐਵੇਂ ਇਸ਼ਕੋਂ ਤੋਹਮਤ ਢੋਈ ਅੱਜ ਇੱਕ ਕੁੜੀ ਮੁਹੱਬਤ ਮੋਈ
ਸ਼ੀਸ਼ਮ ਵਰਗਾ ਮਨ ਦਾ ਚੀਹੜਾ ਡਾਹਕੇ ਬੈਠਾ ਤਨ ਦਾ ਪੀਹੜਾ ਕੰਚਨ ਕੇਸੀਂ ਸ਼ੋਰ ਮਚਾਵੇ ਆਪਣੇ ਮਨ ਦਾ ਮੋਰ ਨਚਾਵੇ ਲਾਹਕੇ ਸੁੱਟੀ ਸ਼ਰਮੋਂ ਲੋਈ ਅੱਜ ਇੱਕ ਕੁੜੀ ਮੁਹੱਬਤ ਮੋਈ
ਨਦੀਆਂ ਬੁੱਕਲ ਆਣ ਸਮੋਏ ਸਾਗਰ ਇਉਂ ਸ਼ਰਮਿੰਦੇ ਹੋਏ ਠੇਹਲੀ ਯਾਰ ਕਜ਼ਾ ਦੀ ਬੇੜੀ ਠੱਲ੍ਹੀਏ ਕਿੰਜ ਰਜ਼ਾ ਦੀ ਬੇੜੀ ਪੀੜ ਛਲੋਟੀ ਤਾਣ ਖਲੋਈ ਅੱਜ ਇੱਕ ਕੁੜੀ ਮੁਹੱਬਤ ਮੋਈ
ਸ਼ਿਵ ਰਾਜ ਲੁਧਿਆਣਵੀ
|
|
23 Dec 2014
|
|
|
|
ਬਹੁਤ ਸੁਥਰੀ ਰਚਨਾ ਲੁਧਿਆਨਵੀ ਸਾਹਿਬ ਦੀ !
ਬਿੱਟੂ ਬਾਈ ਜੀ - ਸ਼ੇਅਰ ਕਰਨ ਲਈ ਸ਼ੁਕਰੀਆ ਜੀ |
ਬਹੁਤ ਸੁਥਰੀ ਰਚਨਾ ਲੁਧਿਆਣਵੀ ਸਾਹਿਬ ਦੀ !
ਬਿੱਟੂ ਬਾਈ ਜੀ - ਸ਼ੇਅਰ ਕਰਨ ਲਈ ਸ਼ੁਕਰੀਆ ਜੀ |
|
|
23 Dec 2014
|
|
|
|
|
bohat khubb likheya hai writer saab ne,................duawaan
|
|
25 Dec 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|