Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਆਮ ਜਿਹੀ ਕੁੜੀ

ਹਾਂ....
ਮੈਨੂੰ ਪਤਾ
ਮੈਂ ਬਹੁਤੀ ਸੋਹਣੀ
ਨਹੀ ਆਂ.....

 

ਪਰ ਮੇਰੇ ਚਿਹਰੇ ਉੱਤੇ
ਮਾਪਿਆਂ ਦੇ ਦਿੱਤੇ
ਸੰਸਕਾਰਾਂ ਦਾ ਨੂਰ
ਜ਼ਰੂਰ ਡੁੱਲ ਡੁੱਲ ਪੈਂਦਾਂ ਏ...

 

ਹਾਂ... ਮੇਰਾ ਕੱਦ
ਆਮ ਜਿਹਾ ਹੀ ਹੈ
ਪਰ ਮੇਰੇ ਕਾਰਨ
ਘਰਦੇ ਜੀਆਂ ਦੇ
ਚਿਹਰੇ ਤੇ ਆਈ ਤੱਸਲੀ
ਮੇਰੇ ਕੱਦ ਨੂੰ ਗਿੱਠ ਉੱਚਿਆਂ
ਜ਼ਰੂਰ ਕਰ ਦਿੰਦੀ ਏ...

 

ਹਾਂ ...ਮੇਰੀ ਚਾਲ
ਮਿਰਗਾਂ ਜਿਹੀ ਨਹੀਂ ਹੈ
ਪਰ ਮੇਰੇ ਕਾਰਣ
ਪਿੰਡ ਦੀ ਸੱਥ ਵਿੱਚ
ਮੇਰੇ ਵੀਰ ਦੀ ਚਾਲ
ਜ਼ਰੂਰ ਮਾਣਮੱਤੀ ਹੋ ਜਾਂਦੀ ਏ ...

 

ਹਾਂ.... ਮੈਂਨੂੰ
ਅੱਜ ਦੇ ਮਾਹੌਲ ਵਾਂਗ
ਸਜਣਾਂ ਫੱਬਣਾ
ਨਹੀਂ ਆਉਂਦਾ
ਪਰ ਮੈਂ ਮਾਂ ਦੇ ਦੁੱਪਟੇ ਦੀ
ਸੁੱਚਮਤਾ ਨੂੰ ਸਾਂਭਣਾਂ
ਜ਼ਰੂਰ ਸਿੱਖਿਆ ਏ...

 

ਹਾਂ... ਮੇਰਾ ਰੰਗ
ਆਮ ਜਿਹਾ ਹੈ
ਪਰ ਘਰ ਦੇ
ਆਹਰ ਕਰਦਿਆਂ
ਮੱਥੇ ਉੱਤੇ ਆਇਆ ਪਸੀਨਾ
ਜਦ ਮੇਰੇ ਸਾਂਵਲੇ ਜਿਹੇ
ਰੰਗ ਦੇ ਸਾਹੀਂ ਘੁੱਲਦਾ ਏ
ਤਾਂ ਗੁਲਾਬਾਂ ਦੇ ਰੰਗ
ਜ਼ਰੂਰ ਫਿੱਕੇ ਪੈ ਜਾਂਦੇ ਨੇ...

 

ਹਾਂ ...ਮੈਂ
ਆਮ ਜਿਹੀ ਕੁੜੀ ਆ
ਸ਼ਾਇਦ ਇਸੇ ਲਈ
ਤੇਰੀ ਤੇ ਮੇਰੀ ਨਜ਼ਰ 'ਚ
ਸੁਹੱਪਣ ਦੇ ਅਰਥ ਵੀ
ਕੁੱਝ ਵੱਖਰੇ ਜਿਹੇ ਨੇ...

 

ਪਰ ਮੈਨੂੰ ਮਾਣ ਏ
ਉਨਾਂ ਰਿਸ਼ਤਿਆਂ
ਦੀ ਸੁੱਚਮਤਾ 'ਤੇ
ਜਿਹੜੇ ਸੂਰਤ ਨੂੰ ਨਹੀਂ

ਸੀਰਤ ਨੂੰ ਮੁੱਹਬਤ ਕਰਦੇ ਨੇ

 

 

ਹਰਪ੍ਰੀਤ  ਕੌਰ

07 Aug 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Beautiful Poem Sir Ji . . . ae menu meri apni zindagi te adharit japdi hai . . .Surprised

 

TFS

07 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ, ਵੰਡਰਫੁੱਲ ਚੋਣ ਹਮੇਸ਼ਾ ਦੀ ਤਰਾਂ | ਬਹੁਤ ਹੀ ਸੁੰਦਰ ਰਚਨਾ ਜੀ |
ਸ਼ੇਅਰ ਕਰਨ ਲਈ ਧੰਨਵਾਦ !
ਰੱਬ ਰਾਖਾ ! 

ਬਿੱਟੂ ਬਾਈ ਜੀ, ਆਮ ਜਿਹੀ ਕੁੜੀ ਤੇ ਖਾਸ ਜਿਹੀ ਕਿਰਤ |ਵੰਡਰਫੁੱਲ ਚੋਣ, ਹਮੇਸ਼ਾ ਦੀ ਤਰਾਂ | ਬਹੁਤ ਹੀ ਸੁੰਦਰ ਰਚਨਾ ਜੀ |


ਸ਼ੇਅਰ ਕਰਨ ਲਈ ਧੰਨਵਾਦ !


ਰੱਬ ਰਾਖਾ ! 

 

07 Aug 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bitu y vadia kamm kita mehnat hoyi aa sohne zazbaat ukere ne
Afreeen kehan nu jee karda
Masha allah
07 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Incredible piece of writing ! TFS Bittu Sir
07 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut sohna likhya hai g,,.....ultimate work......


bittu g thank u so much share krn li eni sohni shayri nu....

 

kuch shabad is nimaani di kalam to....

 

bhul chukk maaf



 

 

ਕੁੜੀ ਤੇ ਬਹੁਤ ਆਮ ਜਿਹੀ ਸੀ ਮੈਂ ਪਰ ਲੋਕਾਂ ਨੇ ਖਾਸ ਬਣਾ ਦਿਤੀ...
ਅਸਲਿਯਤ ਵਿਚ ਤਾ ਇਜ਼ਤਾਂ ਲੁਟਦੇ ਨੇ ਤੇ ਗੱਲਾਂ ਚ ਪਵਿਤਰ ਏਹਸਾਸ ਬਣਾ ਦਿਤੀ...
ਇਹ ਗਿਪ੍ਪੀ , ਹਨੀ ਸਿੰਘ ਵਰਗਿਆ ਦੀ ਮੇਹਰਬਾਨੀ ਆ , ਕੁੜੀ ਪੰਜਾਬ ਦੀ ਤਾ ਬਾਸ ਇਤਿਹਾਸ ਬਣਾ ਦਿਤੀ...
ਖੁਰਚ ਖੁਰਚ ਕੇ "ਨਵੀ" ਦੇ ਜ਼ਖਮਾ ਨੂ ਦੁਨਿਯਾ ਨੇ ਜਿਉਂਦੀ ਜਾਗਦੀ ਲਾਸ਼ ਬਣਾ ਦਿਤੀ....
ਵਲੋਂ - ਨਵਨੀਤ ਕੌਰ (ਨਵੀ)...

"ਕੁੜੀ ਤੇ ਬਹੁਤ ਆਮ ਜਿਹੀ ਸੀ ਮੈਂ ਪਰ ਲੋਕਾਂ ਨੇ ਖਾਸ ਬਣਾ ਦਿਤੀ...

 

 ਅਸਲਿਯਤ ਵਿਚ ਤਾ ਇਜ਼ਤਾਂ ਲੁਟਦੇ ਨੇ ਤੇ ਗੱਲਾਂ ਚ ਪਵਿਤਰ ਏਹਸਾਸ ਬਣਾ ਦਿਤੀ...

 

 ਇਹ ਗਿਪ੍ਪੀ , ਹਨੀ ਸਿੰਘ ਵਰਗਿਆ ਦੀ ਮੇਹਰਬਾਨੀ ਆ ,

 

 ਕੁੜੀ ਪੰਜਾਬ ਦੀ ਤਾ ਬਸ ਇਕ ਇਤਿਹਾਸ ਬਣਾ ਦਿਤੀ...

 

 ਖੁਰਚ ਖੁਰਚ ਕੇ "ਨਵੀ" ਦੇ ਜ਼ਖਮਾ ਨੂ ਦੁਨਿਯਾ ਨੇ ਜਿਉਂਦੀ ਜਾਗਦੀ ਇਕ ਲਾਸ਼ ਬਣਾ ਦਿਤੀ....

 

 ਵਲੋਂ - ਨਵਨੀਤ ਕੌਰ (ਨਵੀ)...

 

07 Aug 2014

Reply