|
 |
 |
 |
|
|
Home > Communities > Punjabi Poetry > Forum > messages |
|
|
|
|
|
ਕਾਮਰੇਡ ਕੁੜੀਆਂ |
ਸਵੇਰ ਸਾਰ ਸੂਰਜ ਨੂੰ ਵੰਗਾਰ ਖੱਦਰ ਦੇ ਕੁਰਤੇ ਪਾਈ ਮੋਢੇ 'ਤੇ ਮਾਰਕਸ ਦੇ ਸੁਫ਼ਨੇ ਲਟਕਾਈ ਤੁਰ ਪੈਂਦੀਆਂ ਕਾਮਰੇਡ ਕੁੜੀਆ.।
ਧੁੱਪਾਂ ਛਾਵਾਂ ਜਰਦੀਆਂ ਹੱਕ ਸੱਚ ਅਜਾਦੀ ਲਈ ਗੰਭੀਰ ਮੁਦਰਾ 'ਚ ਗੱਲਾਂ ਕਰਦੀਆਂ ਕਾਮਰੇਡ ਕੁੜੀਆਂ।
ਸੰਝ ਦੀ ਬੇਲਾ ਪਰਤ ਆਉਂਦੀਆਂ ਘਰਾਂ ਨੂੰ ਬਾਪੂ ਦੀ ਘੂਰੀ ਵੇਖ ਵਿਹੜੇ 'ਚ ਚਰਖਾ ਡਾਹ ਬਹਿੰਦੀਆਂ ਕਾਮਰੇਡ ਕੁੜੀਆਂ।
ਥੱਕ ਹਾਰ ਮੂੰਹ ਸੰਵਾਰ ਸੰਦੂਕ 'ਚੋਂ ਲੈਨਿਨ ਦੀ ਕਿਤਾਬ ਕੱਢ ਸਿਰ੍ਹਾਣੇ ਰੱਖ ਸੌਂ ਜਾਂਦੀਆਂ ਕਾਮਰੇਡ ਕੁੜੀਆਂ !
ਸਿਮਰਤ ਸੁਮੇਰਾ
|
|
01 Nov 2013
|
|
|
|
ਕਿਸੇ ਵਿਵਸਥਾ ਦੇ ਸਮਾਜਿਕ/ਆਰਥਕ ਢਾਂਚੇ ਵਿਚ ਜਾਂ ਜੀਵਨ ਦੇ ਕਿਸੇ ਵੀ ਪਹਿਲੂ ਵਿਚ ਸੁਧਾਰ ਕਰਨ ਲਈ ਅੱਗੇ ਵਧ ਕੇ ਲੀਡ ਕਰਨਾ ਇਕੱਲੇ ਮਰਦਾਂ ਦਾ ਏਕਾਧਿਕਾਰ ਨਹੀਂ - ਇਸਤਰੀਆਂ ਵੀ ਬੇਹਤਰੀਨ ਲੀਡਰਸ਼ਿਪ ਅਤੇ ਪਾਰਟਨਰਸ਼ਿਪ ਦੇ ਗੁਣ ਰਖਦੀਆਂ ਹਨ |
ਇਕ ਨਵਾਂ ਟਾਪਿਕ, ਵਧੀਆ ਲਿਖਤ |
ਕਿਸੇ ਵਿਵਸਥਾ ਦੇ ਸਮਾਜਿਕ/ਆਰਥਕ ਢਾਂਚੇ ਵਿਚ ਜਾਂ ਜੀਵਨ ਦੇ ਕਿਸੇ ਵੀ ਪਹਿਲੂ ਵਿਚ ਸੁਧਾਰ ਕਰਨਾ ਇਕੱਲੇ ਮਰਦਾਂ ਦਾ ਏਕਾਧਿਕਾਰ ਨਹੀਂ - ਇਸਤਰੀਆਂ ਵੀ ਬੇਹਤਰੀਨ ਲੀਡਰਸ਼ਿਪ ਅਤੇ ਪਾਰਟਨਰਸ਼ਿਪ ਦੇ ਗੁਣ ਰਖਦੀਆਂ ਹਨ |
ਇਕ ਨਵਾਂ ਟਾਪਿਕ, ਵਧੀਆ ਲਿਖਤ | ਬਿੱਟੂ ਜੀ TFS |
|
|
01 Nov 2013
|
|
|
|
|
g.......tfs
|
|
02 Nov 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|