Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਕੁੜੀਆਂ ਕੀ ਹੁੰਦੀਆਂ ....

ਕੋਣ ਕਹਿੰਦਾ ਕੁੜੀਆਂ ਨੂੰ ਸਮਝਣਾ ਬਹੁਤ ਔਖਾ?

ਕੌਣ ਕਹਿੰਦਾ ਕੁੜੀਆਂ ਬੇਵਫ਼ਾ ਹੁੰਦੀਆਂ ?

ਕੋਣ ਕਹਿੰਦਾ ਕੁੜੀਆਂ ਕਦਰ ਨੀ ਕਰਦੀਆਂ ?

ਕਿੰਨਾ ਕੁ ਜਾਣਦੇ ਹੋ ਤੁਸੀਂ ਕੁੜੀਆਂ ਨੂੰ ?

 

ਮੈਂ ਦੱਸਦੀ ਹਾਂ ਕੁੜੀਆਂ ਕੀ ਹੁੰਦੀਆਂ ....

 

ਜਿਸ ਕੁੱਖ 'ਚੋ ਤੁਸੀਂ ਜਨਮ ਲਿਆ ਓਹ ਵੀ ਪਹਿਲਾਂ ਇਕ ਕੁੜੀ ਹੈ,ਬਾਅਦ 'ਚ ਤੁਹਾਡੀ ਮਾਂ ..

 

ਜਿਸ ਭੈਣ ਨਾਲ ਤੁਸੀਂ ਬਚਪਨ ਤੋਂ ਖੇਡੇ,ਹਰ ਗੱਲ ਸਾਂਝੀ ਕੀਤੀ,

ਓਹ ਵੀ ਇਕ ਕੁੜੀ ਆ

 

ਜਵਾਨੀ ਦੀ ਦਹਿਲੀਜ ਤੇ ਪੈਰ ਰਖਿਆ ਜਿਹਨੇ ਤੁਹਾਨੂੰ ਹਮਰਾਜ ਬਣਾਇਆ ,ਦਿਲ ਵਟਾਇਆ ...

ਓਹ ਮਹਿਬੂਬ ਵੀ ਇਕ ਕੁੜੀ ਏ ..

 

ਤੇ ਇਕ ਓਹ ਜਿਹੜੀ ਸਾਰੀ ਉਮਰ ਤੁਹਾਡੇ ਨਾਲ ਕੱਟਦੀ ਆ , ਤੁਹਾਡੀ ਪਤਨੀ

ਓਹ ਵੀ ਇਕ ਕੁੜੀ ਆ ..

 

ਗੱਲ ਮਹਿਬੂਬ ਦੀ ਕਰਾਂ ਤਾਂ ਤੁਸੀਂ ਕਿਸ ਮੁਹ ਨਾਲ ਕਹਿ ਦਿੰਦੇ ਹੋ ਕਿ ਓਹ ਬੇਵਫ਼ਾ ਏ ?

 

ਮੈਂ ਖੁਦ ਵੀ ਕੁੜੀ ਹਾਂ ਤੇ ਕੁੜੀਆਂ ਨੂੰ ਬਹੁਤ ਚੰਗੀ ਤਰਾਂ ਸਮਝਦੀ ਹਾਂ ..

 

ਤੇ ਮੈਨੂੰ ਅੱਜ ਤੱਕ ਕੋਈ ਕੁੜੀ ਗਲਤ ਨੀ ਲੱਗੀ .. ਕੋਈ ਜੰਮਦੀ ਹੀ ਹੀਰ ਨੀ ਬਣ ਜਾਂਦੀ ..

 

ਓਹਨੁ ਹੀਰ ਬਣਾਉਣ ਵਾਲਾ ਵੀ ਤੂੰ ਏ ਤੇ ਦੁਨਿਆ ਸਾਹਮਣੇ ਉਸ ਸੱਚੇ ਦਿਲ ਨੂੰ ਬਦਨਾਮ ਕਰਨ ਵਾਲਾ ਵੀ..

 

ਤੂੰ ਕਿਵੇ ਕਹਿ ਸਕਦਾ ਕਿ ਓਹਨੇ ਤੇਰੇ ਪਿਆਰ ਦਾ ਮੁੱਲ ਨੀ ਪਾਇਆ ?

 

ਕੀ ਤੂੰ ਕਦੇ ਓਹਦੀਆਂ ਅੱਖਾਂ ਵੇਖੀਆਂ ..ਕਿੰਨਾ ਪਿਆਰ ਕਰਦੀ ਆ ਤੈਨੂੰ ?

 

ਕੀ ਤੂੰ ਕਦੇ ਇਕਾਂਤ 'ਚ ਓਹਦਾ ਹੱਥ ਫੜ ਕੇ ਕਿਹਾ ਕਿ ਮੈਂ ਤੇਰੇ ਹਰ ਦੁਖ ਸੁਖ 'ਚ ਤੇਰੇ ਨਾਲ ਹਾਂ ?

 

ਕੀ ਤੂੰ ਪੂਰੀ ਤਰਾਂ ਵਫ਼ਾਦਾਰ ਹੈਂ ਉਸ ਲਈ ਜੋ ਤੇਰੇ ਤੇ ਅੱਖਾਂ ਬੰਦ ਕਰ ਕੇ ਯਕੀਂਨ ਕਰਦੀ ਏ ?

 

ਕੀ ਤੂੰ ਕਦੇ ਓਹਨੂ ਦੂਰੋ ਨਿਹਾਰਿਆ ?  ਕੀ ਤੂੰ ਕਦੇ ਕਿਹਾ ਕਿ ਤੂੰ ਬਹੁਤ ਸੋਹਣੀ ਏ ..?

 

ਓਹ ਸਿਰਫ ਤੇਰੀਆਂ ਨਜ਼ਰਾਂ 'ਚ ਸੋਹਣੀ ਬਣਨਾ ਚਾਹੁੰਦੀ ਆ,ਤੇ ਤੂੰ ਏਨਾ ਖੁਦਗਰਜ਼ ਏ ਕਿ ਓਹਦੀ ਤਰੀਫ ਨੀ ਕਰ ਸਕਦਾ ...

 

ਓਹ ਤੇਰੇ ਨਾਲ ਹਰ ਗੱਲ ਕਰਨਾ ਚਾਹੁੰਦੀ ਆ ..ਕੀ ਤੂੰ ਕਦੇ ਓਹਦੀਆਂ ਗੱਲਾਂ 'ਚ ਦਿਲਚਸਪੀ ਲਈ ?

 

ਕਦੇ ਸੁਣ ਤਾਂ ਸਹੀ ਇਕ ਕੁੜੀ ਨੂੰ ...ਅਣਛੋਇਆ ਇਤਿਹਾਸ ਲਿਖਿਆ ਜਾ ਸਕਦਾ..

 

ਜਿਸ ਕੁੜੀ ਲਈ ਅੱਜ ਤੱਕ ਤੂੰ ਇਕ ਸ਼ਬਦ ਨੀ ਲਿਖ ਸਕਿਆ ..

 

ਅਥਾਹ ਸ਼ਬਦ ਨੇ ਓਹਦੇ ਕੋਲ ਤੇਰੀ ਸਿਫ਼ਤ ਚ ...

 

ਓਹ ਅਰਦਾਸ ਕਰਦੀ ਏ ਤਾਂ ਪਹਿਲਾਂ ਤੇਰੀ ਖੈਰ ਮੰਗਦੀ ...ਸੁਪਨੇ ਵੇਖਦੀ ਏ ਤਾਂ ਤੇਰੇ ਸੰਗ ..

 

ਅਸਲ ਚ ਸਮਝ ਤੂੰ ਨੀ ਸਕਿਆ ਤੇ ਤੱਤ ਇਹ ਕੱਢ ਦਿੱਤਾ ਕਿ ਕੁੜੀਆ ਨੂੰ ਸਮਝਣਾ ਬਹੁਤ ਔਖਾ ..

 

ਕਦੇ ਓਹਦੀਆਂ ਅੱਖਾਂ 'ਚ ਵੇਖ ਕਦੇ ਓਹਦੇ ਲਈ ਦੋ ਸ਼ਬਦ ਬੋਲ ..

 

ਕਦੇ ਕੋਸ਼ਿਸ਼ ਤਾਂ ਕਰ ਓਹਦੇ ਦਿਲ ਦੀਆਂ ਰਮਜਾਂ ਨੂੰ ਸਮਝਣ ਦੀ...

 

ਤੇਰਾ ਦਿਲ ਕਰਦਾ ਤੂੰ ਗੱਲ ਕਰ ਲੈਂਦਾ ,ਓਹਦਾ ਕਰਦਾ ਤਾਂ ਤੂੰ ਆਖਦਾ ਟੈਮ ਬਰਬਾਦ ਨਾ ਕਰ ..

 

ਤੂੰ ਓਹਨੂੰ ਰੋਕਦਾ ਤਾਂ ਤੇਰਾ ਹੱਕ ਹੈ,ਓਹ ਰੋਕੇ ਤਾਂ ਦਖ਼ਅੰਦਾਜੀ ...ਵਾਹ ਕਿੰਨਾ ਸਿਆਣਾ ਏਂ ਤੂੰ .....

 

ਕੋਈ ਕੁੜੀ ਮਾੜੀ ਨੀ ਹੁੰਦੀ ...ਓਹਨੂ ਠੋਕਰ ਲਗਦੀ ਆ ..ਫੇਰ ਸੰਭਾਲ ਜਾਂਦੀ ਆ,,,,ਜਦ ਇਹੀ ਸਬ 2-3 ਵਾਰ ਹੁੰਦਾ

 

ਤਾਂ ਓਹਦਾ ਪਿਆਰ ਤੋਂ ਵਿਸ਼ਵਾਸ ਉਠ ਜਾਂਦਾ

 

ਓਹਦਾ ਜਿਮੇਵਾਰ ਵੀ ਤੂੰ ਹੀ ਏਂ..

 

ਕਦੇ ਓਹਦੇ ਜਿਸਮ ਤੋਂ ਪਾਰ ਓਹਦੀ ਰੂਹ ਤੱਕ ਇਕ ਵਾਰ ਝਾਕ ਤਾਂ ਸਹੀ

 

ਮੈਂ ਦਾਅਵਾ ਕਰਦੀ ਆ ਓਹ ਤੈਨੂੰ ਧੋਖਾ ਨੀ ਦੇ ਸਕਦੀ ...

 

ਭਾਵਨਾਵਾਂ ਦਾ ਹੜ ਹੈ ਓਹ..

 

ਕਦੇ ਉਸ ਵੇਗ ਚ ਓਹਦੇ ਸੰਗ ਵਹਿ ਕੇ ਤਾਂ ਵੇਖ ..

 

ਜਿਸ ਦਿਨ ਤੂੰ ਸਮਝ ਗਿਆ ਉਸ ਦਿਨ ਤੈਨੂੰ ਕਾਇਨਾਤ ਦੀ ਸਬਤੋਂ ਸੋਹਣੀ ਸ਼ੈਅ ਦੇ ਪਾਕ ਦੀਦਾਰ ਹੋ ਜਾਣਗੇ ....

 

 

(UNKNOWN)

23 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Nice sharing Sunil...

 

Hans Raj Hans de ikk geet de bol jo main kall geeta de larhi ch v post keetey sann

 

Kudiyan taan kudiyan ne kudiyan da kee ae

kudiyan taan chirhiyan ne chirhiyan da kee ae


Babul dee pagrhi veeran dee rakhdi

maavan dee akhiyan da noor da kudiyan

Samajh nee aaundi fer v eh kaahton

Bebas te majboor ne kudiyan...

23 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Sukria Balihar veer g..

23 May 2012

Harkeert Kaur
Harkeert
Posts: 3
Gender: Female
Joined: 24/Apr/2012
Location: Saskatoon
View All Topics by Harkeert
View All Posts by Harkeert
 

ਬਿਲਕੁਲ ਸਹੀ ਜੀ...ਹੁਣ ਹੋਰ ਕੀ ਕਿਹਾ ਜਾਵੇ ਇਸ ਦੀ ਤਾਰੀਫ਼ ਵਿਚ,.. :)

24 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very good......thnx for sharing sunil veer......

24 May 2012

Ruby Singh
Ruby
Posts: 15
Gender: Male
Joined: 30/Jul/2011
Location: Ludhiana
View All Topics by Ruby
View All Posts by Ruby
 

kya baat ha Sunil veer g bhut vadiya



ਧੀਆਂ ਤੋਰਨੀਆਂ ਨਹੀ ਸੌਖੀਆਂ
ਮਾਪੇ ਫਿਰ ਵੀ ਫਰਜ਼ ਨਿਭਾ ਜਾਂਦੇ..
ਪਾਲ ਪੋਸ ਕੇ ਧੀ ਨੂ ਆਪਨੇ ਹੱਥੀ,
ਆਪੇ ਡੋਲੀ ਵਿਚ ਪਾ ਜਾਂਦੇ..
ਸੌਹਰੇ ਘਰ ਨੂ ਸਮਝ ਘਰ ਆਪਣਾ,
ਗੱਲ ਆਖਰੀ ਇਹ ਸਮਝਾ ਜਾਂਦੇ..
ਧੀਆਂ ਕਹਨ ਸਿਰ ਦਾ ਸਾਇਆ ਉਸਨੁ,
ਬਾਬੁਲ ਜੀਹਦੇ ਲੜ ਓਹਨੁ ਲਾ ਜਾਂਦੇ.. 

24 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Harkeerat G...


J veer g.. bahut bahut sukria g...


Ruby Veer g.. Sukria g...


tuci vi bahut vdia lines share kitia ne g...


thnx to all of u

24 May 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

very good,,,TFS ! jio,,,

24 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਬਹੁਤ ਖੂਬ ਵੀਰ ...ਜੀਓ tfs
24 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Harpinder Veer g..


Jagdev Veer g..


sukria g...

25 May 2012

Showing page 1 of 2 << Prev     1  2  Next >>   Last >> 
Reply