|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁੜੀਆਂ ਤੇ ਚਿੜੀਆਂ |
ਕੁੜੀਆਂ ਤੇ ਚਿੜੀਆਂ ਕੁੜੀਆਂ ਤੇ ਚਿੜੀਆਂ ਦੀ ਇੱਕ ਹੀ ਕਹਾਣੀ ਏ, ਜਿੱਥੇ ਪਾੲੀ ਚੋਗ ਉੱਥੇ ਜਾ ਕੇ ਇਹਨਾ ਖਾਣੀ ਏ, ਬਾਬੁਲ ਦੇ ਵਿਹੜੇ ਦਾ ਸ਼ਿਗਾਰ ਧੀਆਂ ਹੁੰਦੀਆਂ, ਰੱਜ ਰੱਜ ਸਭ ਦਾ ਪਿਆਰ ਉਹ ਲੈਂਦੀਆਂ, ਬਾਬੁਲ ਲਈ ਹੁੰਦੀ ਸਦਾ ਧੀ ਤੇ ਧਿਆਣੀ ਏ, ਕੁੜੀਆਂ ਤੇ ਚਿੜੀਆਂ ਦੀ ਇੱਕ ਹੀ ਕਹਾਣੀ ਏ, ਜਿੱਥੇ ਪਾੲੀ ਚੋਗ ਉੱਥੇ ਜਾ ਕੇ ਇਹਨਾ ਖਾਣੀ ਏ. ਛੋਟੇ ਵੀਰ ਤਾਈਂ ਉਹ ਲਾਡ ਬੜੇ ਕਰਦੀ, ਵੀਰ ਲਈ ਕਈ ਵਾਰੀ ਮਾਂ ਨਾਲ ਲੜਦੀ, ਮੇਰੀ ਉਮਰ ਲੱਗੇ ਵੀਰ ਨੂੰ ਆਖੇ ਮਰਜਾਣੀ ਏ, ਕੁੜੀਆਂ ਤੇ ਚਿੜੀਆਂ ਦੀ ਇੱਕ ਹੀ ਕਹਾਣੀ ਏ, ਜਿੱਥੇ ਪਾੲੀ ਚੋਗ ਉੱਥੇ ਜਾ ਕੇ ਇਹਨਾ ਖਾਣੀ ਏ. ਘਰ ਵਾਲੇ ਕੰਮ ਉਹ ਭੱਜ ਭੱਜ ਕਰਦੀ, ਪਿਆਰ ਦੀਆਂ ਤੰਦਾ ਜੋੜ ਖੁਸ਼ੀਆਂ ਨੂੰ ਭਰਦੀ, ਭੁੱਲ ਜਾਦੀ ਇਹ ਤੰਦ ਇੱਕ ਦਿਨ ਟੁੱਟ ਜਾਣੀ ਏ, ਕੁੜੀਆਂ ਤੇ ਚਿੜੀਆਂ ਦੀ ਇੱਕ ਹੀ ਕਹਾਣੀ ਏ, ਜਿੱਥੇ ਪਾੲੀ ਚੋਗ ਉੱਥੇ ਜਾ ਕੇ ਇਹਨਾ ਖਾਣੀ ਏ. ਸਹੇਲੀਆਂ ਦੇ ਨਾਲ ਲੱਗ ਖੇਡਾਂ ਰਹੇ ਖੇਡਦੀ, ਗੁੱਡੀ ਦਾ ਵਿਆਹ ਕਦੇ ਪੀਘ ਝੂਟੇ ਡੇਕ ਦੀ, ਫਿਰ ਯਾਦਾਂ ਵਿੱਚ ਵਸੇ ਜੋ ਵੀ ਮੌਜ ਉਸ ਮਾਣੀ ਏ, ਕੁੜੀਆਂ ਤੇ ਚਿੜੀਆਂ ਦੀ ਇੱਕ ਹੀ ਕਹਾਣੀ ਏ, ਜਿੱਥੇ ਪਾੲੀ ਚੋਗ ਉੱਥੇ ਜਾ ਕੇ ਇਹਨਾ ਖਾਣੀ ਏ. ਬਾਬੁਲੇ ਦੀ ਪੱਗ ਦਾ ਖਿਆਲ ਉਹ ਰੱਖਦੀ, ਦਿਲ ਵਾਲੀ ਗੱਲ ਨਾਂ ਉਹ ਕਿਸੇ ਨੂੰ ਵੀ ਦੱਸਦੀ, ਰਹਿੰਦੀ ਉਹ ਪਵਿੱਤਰ ਜਿਵੇਂ ਗੰਗਾ ਦਾ ਪਾਣੀ ਏ, ਕੁੜੀਆਂ ਤੇ ਚਿੜੀਆਂ ਦੀ ਇੱਕ ਹੀ ਕਹਾਣੀ ਏ, ਜਿੱਥੇ ਪਾੲੀ ਚੋਗ ਉੱਥੇ ਜਾ ਕੇ ਇਹਨਾ ਖਾਣੀ ਏ. ਕੁੜੀਆਂ ਦੀ ਹਾਸੀ ਵਿੱਚ ਰੱਬ ਸਦਾ ਵੱਸਦਾ, ""ਦੀਪ"' ਇਹ ਗੱਲਾਂ ਸਭ ਸੱਚ ਸੱਚ ਦੱਸਦਾ, ਰੱਬਾ ਹਰ ਕੁੜੀ ਬਣੇ ਸਦਾ ਮਹਿਲਾਂ ਦੀ ਰਾਣੀ ਏ,
ਕੁੜੀਆਂ ਤੇ ਚਿੜੀਆਂ ਦੀ ਇੱਕ ਹੀ ਕਹਾਣੀ ਏ, ਜਿੱਥੇ ਪਾੲੀ ਚੋਗ ਉੱਥੇ ਜਾ ਕੇ ਇਹਨਾ ਖਾਣੀ ਏ. ਹਰਦੀਪ 12-09-2013
|
|
11 Sep 2013
|
|
|
|
ਹਰਦੀਪ ਬਾਈ ਜੀ, ਸਹਿਜ ਅਤੇ ਬਹੁਤ ਹੀ ਵਧੀਆ ਲਿਖਿਆ | ਜੀਓ |
ਮਹਿਲਾ = ਮਹਿਲਾਂ, (ਜਾਪਦੈ, ਬਿੰਦੀ ਖੁੰਝਗੀ ਕਿਤੇ).
ਧੀਆਂ ਬਾਰੇ ਤੁਹਾਡੀਆਂ ਦੁਆਵਾਂ ਸਫਲ ਹੋਣ, ਇਹੀ ਦੁਆ ਏ |
ਜਗਜੀਤ ਸਿੰਘ ਜੱਗੀ
*** ਇਹ ਹੈ ਰੂਪਨਗਰ ਦੀ ਰੂਪਮਤੀ ਰਚਨਾ ****
ਹਰਦੀਪ ਬਾਈ ਜੀ, ਸਹਿਜ ਅਤੇ ਬਹੁਤ ਵਧੀਆ ਲਿਖਿਆ | ਜੀਓ |
ਮਹਿਲਾ ਦੀ ਰਾਣੀ ਏ = ਮਹਿਲਾਂ ਦੀ ਰਾਣੀ ਏ, (ਜਾਪਦੈ, ਬਿੰਦੀ ਖੁੰਝਗੀ ਕਿਤੇ)
ਧੀਆਂ ਬਾਰੇ ਤੁਹਾਡੀਆਂ ਦੁਆਵਾਂ ਸਫਲ ਹੋਣ, ਇਹੀ ਦੁਆ ਏ |
ਜਗਜੀਤ ਸਿੰਘ ਜੱਗੀ
|
|
12 Sep 2013
|
|
|
|
|
|
|
|
|
 |
 |
 |
|
|
|