ਪਹਿਲਾ ਪਹਿਰ ਸੀ ਮੈਂ ਲਾਈ ਬਾਹਰ ਨੂੰ ਫੇਰੀ
ਟਿਮ -ਟਿਮਾਉਂਦੇ ਤਾਰਿਆਂ ਰੌਣਕ ਲਾਈ ਬਥੇਰੀ
ਤੋੜੀ ਬਰਸਾਤ ਨੇ ਰਾਤ ਦੀ ਚੁਪ ਸੀ ਜੇਹੜੀ
ਚੰਨ ਦੇ ਚਾਨਣ'ਚ ਦਿਸਣ ਕਣੀਆਂ ਵਗੇ ਹਨੇਰੀ
ਟਿਪ - ਟਿਪ ਦੀ ਆਵਾਜ਼ ਆਵੇ ਚਾਰ ਚੁਫੇਰੀਂ
ਹਵਾ ਵੀ ਕਰਕੇ ਸ਼ੌਖ ਅਦਾਵਾਂ ਪਾਵੇ ਠੰਡੀ ਫੇਰੀ
ਬਾਗ ਬਗੀਚੇ ਖਿੜ ਗਏ ਢਾਈ ਬੇਠੇ ਸੀ ਢੇਰੀ
ਪਥਰ ਵਰਗੀ ਬੇਰੁਖੀ ਬਰਸਾਤ ਨੇ ਆ ਕੇਰੀ
ਬਿਜਲੀ ਦੀ ਗਰਜ਼ ਨੇ ਜਿਓਂ ਵਖਰੀ ਧੁੰਨ ਛੇੜੀ
ਇਹ ਨਜ਼ਾਰਾ ਚੱਲਿਆ ਨਾ ਪਰ ਬਹੁਤੀ ਦੇਰੀ
ਮੁੱਕਦੀ ਬਰਸਾਤ ਦੇਗੀ ਰੰਗਤ ਨਵੀ ਨਕੇਰੀ
ਦਿੱਲਾਂ ਨੂੰ ਸੀਤ ਕਰਦੀ ਕੈਸੀ ਕੁਦਰਤ ਹੈ ਤੇਰੀ
ਦੇਖ ਮੰਨ ਸ਼ਾਂਤ ਹੋ ਗਿਆ ਖਾਂਦਾ ਸੀ ਘੁੰਮਣਘੇਰੀ
ਲਗਦਾ ਜਿਵੈਂ ਵਾਜਾਂ ਮਾਰਦੀ ਕਲਮ ਹੁਣ ਮੇਰੀ
....virk !!