|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁਦਰਤ ਖੇਲੇ ਖੇਲ ਕਮਾਲ... |

ਵੇਖ ਕਿਵੇਂ ਖੜੇ ਨੇ ਸਫੈਦਿਆਂ ਦੇ ਰੁੱਖ ਕੁੜੇ ਰੋਹਬ ਨਾਲ ਆਕੜੇ ਨੀ
ਬਿਲਕੁਲ ਤੇਰੇ ਵਾਂਗ ਢਾਕਾਂ ਉੱਤੇ ਹੱਥ ਰੱਖ ..
ਟਾਹਣੀ ਉੱਤੇ ਟਾਹਣੀ ਚੜੀ ਦਿਸਦੀ ਏ ਇੰਝ ਮੈਨੂੰ ਜਿਵੇਂ ਨੀ ਤੂੰ ਬੈਠੀ ਹੋਵੇਂ ਅਰਬੀ ਨਵਾਬਾਂ ਵਾਂਗ ਲੱਤ ਉੱਤੇ ਲੱਤ ਰੱਖ ..
ਖਿਝੀ ਖਿਝੀ ਝਾਕਦੀ ਏ ਪੱਤਿਆਂ ਦਾ ਘੁੰਡ ਕੱਢੀਂ ਟਾਹਣੀਆਂ ਦੀ ਗੋਦੀ ਚੜੀ ਤੋਰੀਆਂ ਦੀ ਵੇਲ ਦੇਖ ਮੱਥੇ ਉੱਤੇ ਵੱਟ ਰੱਖ ..
ਕਿੱਕਰਾਂ ਜੋ ਛਾਂਗੀਆਂ ਦਿਹਾੜੀਆਂ ਨੇ ਕੱਲ ਜਦੋਂ ਵੇਂਹਦੀਆਂ ਨੇ ਆਪਣੇ ਹੀ ਆਂਦਰਾਂ ਦੇ ਟੁੱਕ ਫੇਰ ਮਾਰਦੀਆਂ ਧਾਹਾਂ ਉਹ ਵੀ ਫੱਟਾਂ ਉੱਤੇ ਹੱਥ ਰੱਖ ...
ਅੜਬ ਸੁਭਾਅ ਉੱਤੋਂ ਕੌੜੀ ਕੌੜੀ ਝਾਕਣੀ ਏ ਨਿੰਮ ਦੇ ਦਰਖਤਾਂ ਦੀ ਝੂਮਦੇ ਗਵਾਰਾਂ ਵਾਂਗ ਝੂਲਦੇ ਨੇ ਵੇਖ ਕਿਵੇਂ ਗਿੱਚੀ ਪਿੱਛੇ ਮੱਤ ਰੱਖ ..
ਕੱਦੂਆਂ ਦੀ ਵੇਲ ਜਣੇ ਖਣੇ ਨੂੰ ਤਾਂ ਐਵੇਂ ਦਿੰਦੀ ਫਿਰਦੀ ਸਲਾਹਾਂ ਪਰ ਕਿਸੇ ਦੇ ਸਹਾਰੇ ਚੜੀ ਆਪ ਗਹਿਣੇ ਪੱਤ ਰੱਖ ..
ਜਿਦ ਜਿਦ ਨੱਚਦੇ ਨੇ ਮੇਲਣਾਂ ਦੇ ਵਾਂਗ ਦੇਖ ਤੋੜੀਏ ਦੇ ਫੁੱਲ ਕਿਵੇਂ ਜੁਲਫਾਂ ਖਿਲਾਰ ਬੱਸ ਜਮਾ ਤੇਰੇ ਵਾਂਗ ਬਿੱਲੋ ਗੱਲ੍ਹਾਂ ਉੱਤੇ ਲੱਟ ਰੱਖ ..
ਥੋਹਰਾਂ ਦਾ ਬੂਟਾ ਫਿਰੇ ਖਿਝੇ ਥਾਣੇਦਾਰ ਵਾਂਗ ਤਿਉੜੀਆਂ ਚੜਾਈ ਯਾਰੋ ਕਮਲ ਦੇ ਫੁੱਲ ਨੂੰ ਹਦਾਇਤਾਂ ਕਰੋ ਜਾਕੇ ਕੋਈ ਰੋਹਬ ਜ਼ਰਾ ਘੱਟ ਰੱਖ ..
ਕਰਦੀ ਸ਼ਿਕਾਇਤ ਵੀ ਅੰਗੂਰਾਂ ਵਾਲੀ ਵੇਲ ਸਾਡੇ ਪਿੰਡਿਆਂ ਨੂੰ ਪੀਸਕੇ ਤੇ ਹਿੱਕਾਂ ਨੂੰ ਮਧੋਲ ਬੈਠੇ ਮੇਜਾਂ ਤੇ ਸਜਾਈ ਖੋਲ ਬੋਤਲਾਂ ਦੇ ਡੱਟ ਰੱਖ ..
ਸੱਥ ਵਿੱਚ ਖੜਾ ਬੋਹੜ ਖੁੰਢ ਨਾਲ ਗੱਲਾਂ ਕਰੇ ਓਹੀ ਗਏ ਛਾਂਗ ਵੀਰਾ ਕੀਤੀਆਂ ਸੀ ਔਖੇ ਵੇਲੇ ਜਿਹਨਾਂ ਸਿਰਾਂ ਉੱਤੇ ਛਾਵਾਂ ਪੱਤਿਆਂ ਦੀ ਛੱਤ ਰੱਖ ..
ਸੁਣ ਯਾਰਾ ਵਗਦੀਆਂ ਵਾਵਾਂ ਦਾ ਸੰਗੀਤ ਨਾਲੇ ਪੜਲਾ ਜੇ ਪੜ੍ਹ ਸਕੇਂ ਟਾਹਲੀ ਉੱਤੇ ਬੈਠੇ ਕੁਕਨਸ ਦਿਆਂ ਖੰਭਾਂ ਉੱਤੇ ਬਲਦੇ ਹੋਏ ਗੀਤ ਇੱਕ ਹੀ ਬਥੇਰੀ ਪਰ ਵੇਖਣ ਵਾਲੀ ਅੱਖ ਰੱਖ ..
ਲੇਖਕ -- ਖੁਸ਼ਹਾਲ ਸਿੰਘ
|
|
07 Nov 2012
|
|
|
|
very very nycc sharing.....thnx.....bittu ji.......
|
|
07 Nov 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|