|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁਦਰਤ, ਕਵਿਤਾ ਤੇ ਤੂੰ |
ਕੁਦਰਤ, ਕਵਿਤਾ ਤੇ ਤੂੰ
ਆਈਨੇ ‘ਚ ਵੜ ਬਹਿਣਾ ਆਪਣੇ ਆਪ ਨਾਲ ਕਰਨੀਆਂ ਗੱਲਾਂ ਲਾਡ ਕਰਨਾ ਖ਼ੁਦ ਨੂੰ ਬੜਾ ਪਿਆਰ ਕਰਦਾ ਸਾਂ ਮੈਂ ਆਪਣੇ ਆਪ ਨੂੰ ਫਿਰ ਮੈਨੂੰ ਲੱਗਾ ਮੈਥੋਂ ਵੀ ਵੱਧ ਪਿਆਰੇ ਨੇ ਲੋਕ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ
ਬੜਾ ਪਿਆਰ ਕਰਦਾ ਸਾਂ ਮੈਂ ਕੁਦਰਤ ਨੂੰ ਕੁਦਰਤ ਦੀ ਵਿਸ਼ਾਲਤਾ ਕੋਮਲਤਾ, ਸਹਿਜਤਾ ਅਤੇ ਖ਼ਾਮੋਸ਼ੀ ਮੇਰੇ ਮਨ ਨੂੰ ਪੋਂਹਦੇ ਫਿਰ ਮਿਲ ਗਈ ਮੈਨੂੰ ਕੁਦਰਤ ਤੋਂ ਵੱਧ ਪਿਆਰੀ ਚੀਜ਼ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ
ਕਵਿਤਾ ਮੇਰਾ ਪਹਿਲਾ ਪਿਆਰ ਸੀ ਹਰ ਛਿਣ ਮੇਰੇ ਅੰਗ-ਸੰਗ ਰਹਿੰਦੀ ਸੀ ਕਵਿਤਾ ਮੇਰੇ ਅਤੀਤ, ਵਰਤਮਾਨ, ਭਵਿੱਖ ਨਾਲ ਸੰਵਾਦ ਰਚਾਉਂਦੀ ਫਿਰ ਕਵਿਤਾ ਤੋਂ ਪਿਆਰਾ ਮਿਲ ਗਿਆ ਕੋਈ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ
ਹੁਣ ਮੈਂ ਸਿਰਫ਼ ਤੈਨੂੰ ਪਿਆਰ ਕਰਦਾ ਹਾਂ ਤੈਨੂੰ ਪਿਆਰ ਕਰਦਿਆਂ ਮੈਂ ਪਿਆਰ ਕਰ ਰਿਹਾ ਹੁੰਦਾ ਆਪਣੇ ਆਪ ਨੂੰ ਕੁਦਰਤ ਨੂੰ ਕਵਿਤਾ ਨੂੰ…
ਮਲਵਿੰਦਰ - ਮੋਬਾਈਲ: 98720-42344
|
|
26 Nov 2012
|
|
|
|
Anonymous
|
|
|
26 Nov 2012
|
|
|
|
|
ਕੁਦਰਤ ਨਾਲ ਸੱਚਾ ਪਿਆਰ ... ਬਹੁਤ ਵਧਿਆ |
tfs... bittu bha ji
|
|
27 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|