|
ਕੁਦਰਤ ਨਾਲ ਪਿਆਰ |
ਕਈ ਜਨਮਾਂ ਤੋਂ ਮੈਨੂੰ ਬੱਸ ਤੇਰਾ ਹੀ ਇੰਤਜ਼ਾਰ ਹੈ,
ਐ ਹਸੀਨ ਕੁਦਰਤ ਮੈਨੂੰ ਤੇਰੇ ਨਾਲ ਪਿਆਰ ਹੈ |
ਫੁੱਲਾਂ ਨਾਲ ਲੱਦੀ ਸੇਜ ਤੇ ਬੈਠੀ ਕਲੀਰੇ ਬੰਨ੍ਹ ਕੇ ,
ਕਾਦਰ ਦੇ ਬਾਰੇ ਸੋਚ ਕੇ ਸੰਗਦੀ ਬਹਾਰ ਹੈ |
ਘੂਕ ਸੁੱਤੀ ਰਾਤ ਨੂੰ ਜੁਗਨੂੰ ਨੇ ਮੁੜ੍ਹ ਮੁੜ੍ਹ ਛੇੜਦੇ ,
ਜਿਵੇਂ ਮਹਿਬੂਬ ਨੂੰ ਛੇੜਦਾ ਕੋਈ ਦਿਲਦਾਰ ਹੈ |
ਕਣੀਆਂ ਵਿਚ ਭਿੱਜੇ ਰੁੱਖਾਂ ਤੇ ਪੰਛੀ ਵੀ ਬੈਠੇ ਗਾ ਰਹੇ ,
ਸਰਦ ਹਵਾ ਦੀਆਂ ਅੱਖਾਂ ਵਿਚ ਇਸ਼ਕ ਦਾ ਖੁਮਾਰ ਹੈ |
ਨਿੱਘੀਆਂ ਧੁੱਪਾਂ ਚੇਤ ਦੀਆਂ ਮਾਂ ਦੀ ਗੋਦੀ ਵਰਗੀਆਂ ,
ਇਹ ਸੱਤਰੰਗੀ ਪੀਂਘ ਤਾਂ ਬੱਦਲਾਂ ਦੇ ਗਲ ਦਾ ਹਾਰ ਹੈ |
ਝੜ ਗਏ ਪੱਤੇ " ਮੰਡੇਰ " ਪੱਤਝੜ ਦੀ ਰੁੱਤੇ ਆਣ ਕੇ ,
ਪਰ ਅਗਲੀ ਬਹਾਰ ਚ ਮਿਲਣ ਦਾ ਕੀਤਾ ਕਰਾਰ ਹੈ |
ਧੰਨਵਾਦ,,,,,,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "
ਕਈ ਜਨਮਾਂ ਤੋਂ ਮੈਨੂੰ ਬੱਸ ਤੇਰਾ ਹੀ ਇੰਤਜ਼ਾਰ ਹੈ,
ਐ ਹਸੀਨ ਕੁਦਰਤ ਮੈਨੂੰ ਤੇਰੇ ਨਾਲ ਪਿਆਰ ਹੈ |
ਫੁੱਲਾਂ ਨਾਲ ਲੱਦੀ ਸੇਜ ਤੇ ਬੈਠੀ ਕਲੀਰੇ ਬੰਨ੍ਹ ਕੇ ,
ਕਾਦਰ ਦੇ ਬਾਰੇ ਸੋਚ ਕੇ ਸੰਗਦੀ ਬਹਾਰ ਹੈ |
ਘੂਕ ਸੁੱਤੀ ਰਾਤ ਨੂੰ ਜੁਗਨੂੰ ਨੇ ਮੁੜ੍ਹ ਮੁੜ੍ਹ ਛੇੜਦੇ ,
ਜਿਵੇਂ ਮਹਿਬੂਬ ਨੂੰ ਛੇੜਦਾ ਕੋਈ ਦਿਲਦਾਰ ਹੈ |
ਕਣੀਆਂ ਚ ਭਿੱਜੇ ਰੁੱਖਾਂ ਤੇ ਪੰਛੀ ਨੇ ਬੈਠੇ ਗਾ ਰਹੇ ,
ਸਰਦ ਹਵਾ ਦੀਆਂ ਅੱਖਾਂ ਚ ਇਸ਼ਕ ਦਾ ਖੁਮਾਰ ਹੈ |
ਨਿੱਘੀਆਂ ਧੁੱਪਾਂ ਚੇਤ ਦੀਆਂ ਮਾਂ ਦੀ ਗੋਦੀ ਵਰਗੀਆਂ ,
ਸੱਤ ਰੰਗੀ ਪੀਂਘ ਤਾਂ ਬੱਦਲਾਂ ਦੇ ਗਲ ਦਾ ਹਾਰ ਹੈ |
ਝੜ ਗਏ ਪੱਤੇ " ਮੰਡੇਰ " ਪੱਤਝੜ ਦੀ ਰੁੱਤੇ ਆਣ ਕੇ ,
ਅਗਲੀ ਬਹਾਰ ਚ ਮਿਲਣ ਦਾ ਕੀਤਾ ਕਰਾਰ ਹੈ |
ਧੰਨਵਾਦ,,,,,,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "
|
|
03 Jul 2012
|
|
|
|
As usual good job 22 jee....thnx 4 sharing
|
|
03 Jul 2012
|
|
|
|
ਆਹ ! ਕਮਾਲ ਕਰਤੀ harpinder ਵੀਰ ......ਹੱਦਾਂ ਤੋਂ ਪਰੇ ਦੀ ਗੱਲ .....ਜੀਓ
khima main na da bhulekha kha gia si .....
|
|
03 Jul 2012
|
|
|
|
ਬਹੁਤ ਬਹੁਤ ਧੰਨਵਾਦ ਬਲਿਹਾਰ ਵੀਰ ,,,,
@ ਜੱਸ ਵੀਰ,,, ਮਾਣ ਬਖਸ਼ਣ ਲਈ ਬਹੁਤ ਸ਼ੁਕਰੀਆ ਵੀਰ | ਪਰ ਤੁਸੀਂ ਮੇਰਾ ਨਾਮ ਗਲਤ ਪੜ੍ਹ ਲਿਆ | ਲਗਦਾ ਤੁਸੀਂ " ਹਰਿੰਦਰ ਬਰਾੜ " ਵੀਰ ਦਾ ਭੁਲੇਖਾ ਖਾ ਗਏ ,,,ਤਾਂ ਹੀ ਤੁਸੀਂ " " ਮੰਡੇਰ " ਦੀ ਥਾਂ " ਬਰਾੜ " ਲਿਖ ਦਿੱਤਾ ,,,

ਜਿਓੰਦੇ ਵੱਸਦੇ ਰਹੋ,,,
|
|
03 Jul 2012
|
|
|
ਵਾਹ! |
ਕਈ ਜਨਮਾਂ ਤੋਂ .....
ਐ ਹੁਸੀਨ ਕੁਦਰਤ .....
ਇਹ ਸ਼ੇਅਰ ਪੜ੍ਹਦਿਆਂ ਅੱਖਾਂ ਅੱਗੇ ਉਹ ਤਸਵੀਰ ਉਘੜਦੀ ਹੈ ਕਿ ਕੁਦਰਤ ਦੀ ਗੋਦ 'ਚ ਬਹਿ ਕੇ ਕਵੀ ਆਪਣੀ ਗੱਲ ਕਹਿ ਰਿਹਾ ਹੈ ਅਤੇ ਇਹ ਕੁਦਰਤ ਉਹ ਹੈ ਜਿੱਥੇ ਬੰਦੇ ਨੇ ਕੁਦਰਤ ਨਾਲ ਕੋਈ ਛੇੜ ਛਾੜ ਨਹੀਂ ਕੀਤੀ ਹੋਈ ।
ਫੁੱਲਾਂ ਨਾਲ ਲੱਦੀ ..
ਕਾਦਰ ਦੇ ਬਾਰੇ ...
ਕਿਆ ਖੂਬ ਚਿਤਰਣ ਕੀਤਾ ਇੱਕ ਸੱਜ ਵਿਆਹੀ ਮੁਟਿਆਰ ਜਿਵੇਂ ਕਲੀਰੇ ਬਨ੍ਹ ਸੇਜ ਤੇ ਬੈਠੀ ਹੈ ।
ਘੂਕ ਸੁੱਤੀ ...
ਜਿਵੇਂ ਮਹਿਬੂਬ ਨੂੰ ....
ਕਿਆ ਬਾਤ ਆ, ਕਲਕੱਤਿਉਂ ਪੱਖੀ ਲਿਆਦੇ ਵਾਲਾ ਮਾਹੌਲ ਬਣਾ ਦਿੱਤਾ ਜੀ ।
ਕਣੀਆਂ 'ਚ ਭਿੱਜੇ ..
ਸਰਦ ਹਵਾ ...
ਐਨੀ ਗਰਮੀ ਤੇ ਬਿਨਾਂ ਮੀਂਹ ਦੇ ਇਹ ਅਹਿਸਾਸ ਬਹੁਤ ਸਕੂਂ ਦੇ ਰਿਹਾ ਹੈ ......
ਸੱਤ ਰੰਗੀ ਪੀਂਘ ਬੱਦਲਾਂ ਦੇ ਗਲ ਦਾ ਹਾਰ ...... ਅਸ਼ਕੇ ਬਾਈ
ਝੜ ਗਏ ਪੱਤੇ ..
ਅਗਲੀ ਬਹਾਰ ......
ਇਹ ਬਹਾਰ ਭਾਵੇਂ ਸਾਲ ਬਾਅਦ ਫਿਰ ਆਉਣੀ ਹੈ ਪਰ ਇੰਤਜ਼ਾਰ ਕਈ ਜਨਮਾਂ ਵਾਲਾ ਲੰਬਾ ਲਗਦਾ ਜਿਵੇਂ ਪਹਿਲੇ ਸ਼ੇਅਰ 'ਚ ਤੁਸੀਂ ਦੱਸਿਆ ।
ਗਜ਼ਲ ਖਤਮ ਕਰ ਕੇ ਦੋਬਾਰਾ ਪੜ੍ਹੀਏ ਤਾਂ ਵੀ ਲਗਦਾ ਨਹੀਂ ਕਿ ਖਤਮ ਹੋ ਗਈ , ਕਿਉਂਕਿ ਜਿੱਥੇ ਖਤਮ ਹੋਈ ਉੱਥੋਂ ਫਿਰ ਸ਼ੁਰੂ ਹੋ ਗਈ ...
ਜਿਉਂਦੇ ਰਹੋ
ਰੱਬ ਰਾਖਾ ।
|
|
03 Jul 2012
|
|
|
|
|
ਬਾਕਮਾਲ ਰਚਨਾ ਹੈ ਵੀਰ ਜੀ....!!!
|
|
03 Jul 2012
|
|
|
|
|
wah veer g.. rabb sab nu kudrat nal piar krave.. tanki eh barbaad hon ton bach ske..
|
|
03 Jul 2012
|
|
|
|
ਕਿਆ ਕਮਾਲ ਦਾ ਪਿਆਰ ਹੈ ਕੁਦਰਤ ਨਾਲ.. ਰੂਹ ਖੁਸ਼ ਹੋ ਗਈ.. ਇਸ ਤਰਾਂ ਦੀ ਹੋਰ ਰਚਨਾ ਨਜਰ ਕਰਿਓ..
|
|
03 Jul 2012
|
|
|
|
ਨਵਦੀਪ,,,ਗੁਰਦੀਪ,,,ਸੁਨੀਲ ,,,ਜਗਦੇਵ ਵੀਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਲਿਖਤ ਨੂੰ ਐਨਾ ਪਿਆਰ ਤੇ ਆਪਨੇ ਕੀਮਤੀ ਵਿਚਾਰ ਦਿੱਤੇ ,,,,ਜਿਓੰਦੇ ਵੱਸਦੇ ਰਹੋ,,,
@ ਮਾਵੀ ਵੀਰ ਜੀ ,,,ਤੁਹਾਡੇ ਵਿਚਾਰਾਂ ਨੇਂ ਇਸ ਲਿਖਤ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ ,,, ਇਸ ਨੂੰ ਲਿਖਣ ਲਈ ਕਾਫ਼ੀ ਦਿਨ ਲੱਗੇ ਤੇ ਜਿਵੇਂ ਤੁਸੀਂ ਕਲਪਨਾ ਕੀਤੀ ਹੈ ,ਮੈਂ ਵੀ ਬਿਲਕੁਲ ਇਵੇਂ ਹੀ ਇੱਕ ਤਸਵੀਰ ਬਣਾਈ ਸੀ ,,, ਮੈਂ ਸ਼ੁਰੂ ਤੋਂ ਹੀ ਕੁਦਰਤ ਦਾ ਕਾਇਲ ਰਿਹਾ ਹਾਂ | ਇਸਦੇ ਨੇੜੇ ਰਹਿ ਕੇ ਬਹੁਤ ਸਕੂਨ ਮਿਲਦਾ ਹੈ | ਤੇ ਇਸ ਗ਼ਜ਼ਲ ਦਾ ਅਸਲ ਸਵਾਦ ਵੀ ਓਹੀ ਲੈ ਸਕਦਾ ਹੈ ਜਿਸਨੇ ਸਚਮੁਚ ਹੀ ਕੁਦਰਤ ਨਾਲ ਪਿਆਰ ਕੀਤਾ ਹੋਵੇ ,,,ਜਿਸ ਨੇ ਮੀਹਾਂ ਦਾ ਅਨੰਦੁ ਮਾਣਿਆ ਹੋਵੇ ,,,ਹਵਾ ਨਾਲ ਗੱਲਾਂ ਕੀਤੀਆਂ ਹੋਣ ,,,ਬਹੁਤ ਬਹੁਤ ਸ਼ੁਕਰੀਆ ਵੀਰ ਜੀ ਐਨਾ ਮਾਣ ਦੇਣ ਲਈ ,,,ਜਿਓੰਦੇ ਵੱਸਦੇ ਰਹੋ,,,

04 Jul 2012
|
|
|