ਨਾਲ ਤਾਕਤਾਂ ਕੁਝ ਨੀ ਪਾਇਆ ਜਾਂਦਾ ਇਸ ਜੱਗ ਤੇ,
ਨਹੀਂ ਸਿਕੰਦਰ ਇਥੋਂ ਖਾਲੀ ਹਥ੍ਹ ਨਾ ਲੈ ਜਾਂਦਾ.
ਤੇਰਾ ਹਾਂ, ਮੈਂ ਤੇਰਾ ਹਾਂ, ਤੇਰੇ ਬਿਨਾ ਗੁਜਾਰਾ ਨੀ,
ਇੱਕੋ ਬੰਦਾ ਇਹੀ ਗੱਲ, ਕਈਆਂ ਨੂ ਕਹ ਜਾਂਦਾ.
ਕੇਹੰਦੇ ਕਫ਼ਨ ਨਸੀਬ ਨੀ ਹੁੰਦਾ ਜ਼ਾਲਿਮ ਬੰਦੇ ਨੂੰ,
ਇਤਿਹਾਸ ਫ਼ਰੋਲਕੇ ਵੇਖੀਏ ਤਾਂ, ਕੁਝ ਹੋਰ ਹੀ ਕਹ ਜਾਂਦਾ.
ਪਲ ਦੋ ਪਲ ਲਈ ਸੀ ਭਾਵੇਂ, ਪਰ ਸਾਥ ਤਾਂ ਬਣਿਆ ਸੀ,
ਜਾਣ ਵਾਲਾ ਉਮਰਾਂ ਲਈ ਤਾਂ ਹੀ ਦਿਲ ਵਿਚ ਰਹ ਜਾਂਦਾ.
ਮੈਂ ਨੂੰ ਛਡਕੇ ਕਰੋ ਕਮਾਈ ਚਾਰ ਮੋਢਿਆਂ ਦੀ,
ਮਰ ਕੇ ਕੋਈ ਖੁਦ ਨੂੰ ਤਾਂ ਕਬਰੀਂ ਨੀ ਲੈ ਜਾਂਦਾ.
ਨਜ਼ਰਾਂ ਦੇ ਨਾਲ ਨਜ਼ਰਾਂ ਮਿਲੀਆਂ, ਸਾਂਝ ਪਈ ਦਿਲ ਦੀ,
ਮੋਢੇ ਦੇ ਨਾਲ ਮੋਢਾ ਸਜਣਾ, ਇਓਂ ਨੀ ਖਿਹ ਜਾਂਦਾ.
ਕਈ ਵੰਨ ਸੁਵਨੀਆਂ ਖਾ ਕੇ ਵੀ ਓਹਨੂ ਦਿਲੋਂ ਵਿਸਾਰ ਦਿੰਦੇ,
ਤੇ ਕੋਈ ਹੈ ਸ਼ੁਕਰ ਮਨਾਉਂਦਾ, ਭਾਵੇਂ ਭੁਖ੍ਹਾ ਰਹ ਜਾਂਦਾ.
ਸੁਰਗਾਂ, ਨਰਕਾਂ ਸਜਣਾ, ਇਹ ਸਭ ਕੇਹਨ ਦੀਆਂ ਗੱਲਾਂ,
ਮਾੜੇ ਚੰਗੇ ਕੰਮਾਂ ਦਾ ਮੁੱਲ, ਇਥੇ ਹੀ ਪੈ ਜਾਂਦਾ.
ਕਿਸੇ ਦੇ ਦਿਲ ਵਿਚ ਜਗਾ ਬਣਾਉਂਦਿਆਂ ਉਮਰਾਂ ਲੰਘਦੀਆਂ,
ਮਾੜੇ ਕੰਮੀ ਪਲ ਵਿਚ ਬੰਦਾ ਨਜ਼ਰੋੰ ਲਹ ਜਾਂਦਾ..
ਸੁਰਜੀਤ ਸਿੰਘ "ਮੇਲਬੋਰਨ