Punjabi Poetry
 View Forum
 Create New Topic
  Home > Communities > Punjabi Poetry > Forum > messages
vicky  midha
vicky
Posts: 70
Gender: Male
Joined: 24/Dec/2010
Location: fazilka
View All Topics by vicky
View All Posts by vicky
 
ਕੁਝ ਰਿਸ਼ਤੇ

ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ
ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ,

ਨਾ ਰਸਤੇ ਦੇ ਪਾਂਧੀ ਉਹ, ਨਾਂ ਮਾਂਵਾਂ ਨੂੰ ਜਣਦੇ ਨੇ,
ਵਿੱਚ ਖਲ੍ਹਾ ਦੇ ਘੁੰਮਦੇ ਫਿਰਦੇ ਵਿਚ ਖਿਆਲਾਂ ਬਣਦੇ ਨ,ੇ

ਨਾ ਗੁਣਾ ਤਕਸੀਮ ਜਿਹੀ, ਨਾ ਆਇਤਾਂ ਦੀ ਤਰਤੀਬ ਜਿਹੀ,
ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ,

ਇਹ ਆਪ ਮੁਹਾਰੇ ਆਪੇ ਤੁਰਦੇ, ਆਪੇ ਰਸਤੇ ਲਭਦੇ ਨੇ,
ਅਣਜਾਣ ਜਿਹੀ ਇੱਕ ਛੋਹ ਦੇ ਅੰਦਰ, ਆਪੇ ਆਪਣੇ ਬਣਦੇ ਨੇ,

ਕਦੇ ਅੱਖੀਆਂ ਦੀ ਤੱਕਣੀ ਚੋਂ, ਕਦੇ ਮਿੱਠੇ ਮਿੱਠੇ ਬੋਲਾਂ ਚੋਂ,
ਕਦੇ ਬੁਲ੍ਹੀਆਂ ਦੇ ਹਾਸੇ ਚੋਂ, ਛਣ ਛਣ ਕਰਦੇ ਛਣਦੇ ਨੇ,

ਕਦੇ ਮੂੰਹ ਬੋਲੜੀ ਭੈਣ ਕੋਈ, ਕਦੇ ਮੂੰਹ ਬੋਲੜੇ ਵੀਰ ਜਿਹੇ,
ਕਦੇ ਦੋਸਤਾਂ ਦੀ ਦੋਸਤੀ ਚੋਂ, ਆਸ਼ਕ ਤੇ ਮਸ਼ੂਕਾਂ ਬਣਦੇ ਨੇ,

ਉਹ ਕਿੰਜ ਮਿਲੇ ਮੈਂ ਕੀ ਦੱਸਾਂ, ਉਹ ਕੀ ਲਗਦੇ ਮੈਂ ਕੀ ਦੱਸਾਂ,
ਪਰ ਮੁਸਕਲ ਵੇਲੇ ਨਾਲ ਮੇਰੇ, ਸਦਾ ਖੜਕੇ ਹਿੱਕਾਂ ਤਣਦੇ ਨੇ,
ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ

27 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

good work 22 g nice lines

27 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Bhut Vaidya Veer g.....


vakai kujh rishte jindgi ch bhut ahmiat rakhde ne...

27 Dec 2010

Reply