ਪਿੰਡ ਮੇਰੇ ਦੇ ਸੁੱਕੇ ਟੋਭਿਆਂ 'ਚੋਂ,
ਤੜਫਦੇ ਮੱਛੀਆਂ ਦੇ ਪੂੰਗ ਵਾਂਗ,
ਅਸਮਾਨ ਤੇ ਉੱਡਦੇ ਜਨੌਰ,
ਫਟੀ ਧਰਤੀ ਤੇ ਬੇਉਮੀਦ ਬਗਲੇ,
ਮਰਨ ਤੋਂ ਪਹਿਲਾਂ ਉਡੀਕਦੇ ਨੇ,
ਇੱਕ ਬਾਰਸ਼ ਦੀ ਬੂੰਦ ਲਈ,
ਰੱਬ ਨਾਲੋਂ ਜਿਆਦਾ ਇਨਸਾਨ ਨੂੰ ਕੋਸਦੇ,
ਪਾਣੀ ਦੀ ਬੂੰਦ ਨੂੰ ਤਰਸਦੇ ਜੁਆਕ,
ਦੁੱਧ ਨਾਲੋਂ ਮਹਿੰਗੇ ਪਾਣੀ ਦੀਆਂ ਬੋਤਲਾਂ,
'ਚ ਸਰਕਾਰੀ ਟੂੱਟੀ ਤੋਂ ਪਾਣੀ ਭਰਦੇ,
ਫਿਰ ਵੇਚਦੇ ਪਲੇਟ ਫਾਰਮਾਂ ਦੇ ਠੇਕੇਦਾਰ,
ਖਾਲੀ ਬੋਤਲਾਂ ਅਤੇ ਲ਼ਫ਼ਾਫ਼ੇ ਵੇਚਕੇ,
ਜੂਠਣ ਤੋਂ ਢਿੱਡ ਭਰਦੇ ਆਜ਼ਾਦ ਲੋਕ,
ਭੀਖ ਮੰਗਦੇ ਹਿੱਸੇ ਮੰਗਦੇ ਤੇ ਵੰਡਦੇ,
ਦੇਸ਼ ਤੇ ਜਨਤਾ ਦੇ ਸੇਵਕ ਤੇ ਰਾਖੇ,
ਬੱਚਿਆਂ ਲਈ ਬਰਗਰ ਅਤੇ ਬਿਸਕੁਟ,
ਬੱਚਿਆਂ ਦੇ ਮੂੰਹੋ ਖੋਹੀ ਬੁੱਰਕੀ,
ਚਿਹਰੇ ਤੇ ਨਮੋਸ਼ੀ ਦੀ ਝਲਕ,
ਬੱਚਿਆਂ ਵਲੋਂ ਪੜੀ੍ ਤਨਖਾਹ ਦੀ ਖ਼ਬਰ,
ਸਰਕਾਰੀ ਭੇਦ ਵਰਤਦੇ ਅਮਾਨਵੀ ਲੋਕ,
ਮਰਦੇ ਸੁਰੱਖਿਆ ਕਰਮੀ ਮੰਗਦੇ ਨੇ ਹਿਸਾਬ,
ਖਰੋਖਤ ਹੁੰਦੀ ਦੇਸ਼, ਆਜ਼ਾਦੀ ਅਤੇ ਸੁਰੱਖਿਆ,
ਵੇਚਣ ਲਈ ਬਾਕੀ ਬਚੇ ਕੁਝ ਸ਼ਬਦ,
ਧਰਮ,ਸੇਵਾ ਅਤੇ ਸਵਰਾਜ,
ਕੀਮਤ ਤਹਿ ਕਰਨ ਲਈ,
ਬੋਲੀ ਮਜ਼੍ਹਬ,ਜਾਤ ਤੇ ਪ੍ਰੀਵਾਰ ਪ੍ਰਸਤੀ,
ਪੈਦਾ ਕਰ ਰਹੀਆਂ ਨੇ ,
ਮਾਨਵ ਸੁੱਕੀਆਂ ਢਾਬਾਂ ਝੀਲਾਂ ਅਤੇ ਨਦੀਆਂ,
ਬਾਰਸ਼ ਦੀ ਅੱਜੇ ਵੀ ਆਸ ਬਾਕੀ ਹੈ,
ਜਾਗਣ ਤੇ ਪਹਿਚਾਣ ਦੀ ਘਾਟ,
ਫਿਰ ਨਾ ਭੱਟਕਣ ਜਾਗੇ ਪੰਖੇਰੂ...................
|