ਭਗਤ ਕਦੇ ਵੀ ਨਾਮ ਰੱਬ ਦਾ ਨਾਂ ਲੈਣੋਂ ਹਟੇ ,
ਮਾDA ਬੰਦਾ ਕਰਨੋਂ ਬੁਰਾਈ ਨਹੀਉਂ ਹਟਦਾ ,
ਲੰਮੀਂ ਸੋਚ ਵਾਲਾ ਰਹਿੰਦਾ ਪਿੰਡ "ਚ ਥਵਾਕ ਨਾਲ ,
ਨੰਗ ਬੰਦਾ ਕਰਨੋਂ ਲੜਾਈ ਨਹੀਉਂ ਹਟਦਾ ,
ਔਖੇ ਵੇਲੇ ਛੱਡ ਜਾਂ ਜਦੋਂ ਸਾਕ ਤੇ ਸਬੰਧੀ ਸਾਰੇ ,
ਫੇਰ ਚੇਤਾ ਆਉਂਦਾ ਯਾਰੋ ਸਾਥੀ ਪੱਗ ਵੱਟ ਦਾ ,
ਪੱਥਰਾਂ "ਚ ਦਿੱਤੀ ਪੂਛ੍ਹ ਕੁੱਤੇ ਦੀ ਨਾਂ ਸਿਧੀ ਹੋਵੇ ,
ਸੱਪ ਦੁੱਧ ਪੀ ਕੇ ਵੀ ਲਿਹਾਜ ਨਹੀਉਂ ਰੱਖਦਾ ,
ਪੁਲਿਸ ਨਾਂ ਵੈਰ ਤੇ ਪਿਆਰ ਮਾੜਾ ਮਿੱਤਰੋ ਓਇ ,
ਰੰਡੀਬਾਜ਼ੀ , ਜੂਏਖਾਨਾ , ਠੇਕਾ , ਥਾਣਾ , ਘਰ ਪੱਟਦਾ ,
ਨੈਨਾ ਜਿਹਾ ਜੱਗ ਤੇ ਨਾਂ ਕੋਈ ਹਥਿਆਰ ਯਾਰੋ ,
ਵੈਦ "ਮਿੰਦਰਾ" ਨਾਂ ਲੱਬੇ ਕੋਈ ਇਸ਼ਕੇ ਦੀ ਸੱਟ ਦਾ |
***** ਗੁਰਮਿੰਦਰ ਸੈਣੀਆਂ *****