|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਕੁੱਝ ਸਖਸ਼ |
ਕੁੱਝ ਸਖਸ਼ ਮੈਨੂੰ ਮਿਲੇ ਜਿੰਦਗਾਨੀਆਂ ਵਰਗੇ ਕੁੱਝ ਤਿਆਗ ਦੀ ਮੂਰਤ ਤੇ ਕੁੱਝ ਬੇਇਮਾਨੀਆਂ ਵਰਗੇ
ਮਹਿਫਿਲ ਵਰਗੀ ਇਹ ਜਿੰਦਗੀ, ਸ਼ੇਅਰਾਂ ਵਰਗੇ ਲੋਕ ਕੁਝ ਕੁੱਝ ਮਸੂਮ ਖਿਆਲਾਂ ਦੀਆਂ ਰਵਾਨੀਆਂ ਵਰਗੇ
ਕੁੱਝ ਲੋਕ ਔਖੇ ਵੇਲੇ ਮਿਲੇ ਮੋਢੇ ਦੇ ਵਰਗੇ ਸੀ ਕੁੱਝ ਜਾਣ ਬੁੱਝ ਗਲ ਪਾਈਆਂ ਪਰੇਸ਼ਾਨੀਆਂ ਵਰਗੇ
ਇਸ ਜਿੰਦਗੀ ਵਿੱਚ ਹਰ ਕਿਸੇ ਤੋਂ ਲਾਭ ਨਹੀਂ ਹੁੰਦਾ ਬਹੁਤੇ ਲੋਕ ਇਥੇ ਮਿਲਦੇ ਨੇ ਬਈ ਹਾਨੀਆਂ ਵਰਗੇ
ਓਹ ਵੀ ਵਕਤ ਸੀ ਪਤਝੜਾਂ ਵਿੱਚ ਲੱਗਦੀ ਬਹਾਰ ਸੀ ਦੁਨੀਆਂ ਪਿਆਰ ਦੀ ਸੀ ਲੋਕ ਸੀ ਦਿਲਜਾਨੀਆਂ ਵਰਗੇ
ਉਧਮ , ਸਰਾਭਾ , ਭਗਤ ਸਿੰਘ ਜੇ ਨਾ ਮਿਲਦੇ ਸਾਨੂੰ ਸਾਡੇ ਸਿਰ ਤੇ ਬੈਠੇ ਹੁੰਦੇ ਲੋਕ ਬਰਤਾਨੀਆਂ ਵਰਗੇ
" ਮਿੰਦਰਾ " ਸਮੇਂ ਤੇ ਆਕੇ ਹਰ ਇੱਕ ਨੇ ਮੁੱਕ ਜਾਣਾ ਏ ਮੌਕੇ ਕਦੇ ਕਦੇ ਮਿਲਦੇ ਹੁੰਦੇ ਕੁਰਬਾਨੀਆਂ ਵਰਗੇ |
~~~~~~ ਗੁਰਮਿੰਦਰ ਸੈਣੀਆਂ ~~~~~~
|
|
27 Oct 2011
|
|
|
|
|
|
|
ਵਾਹ ਗੁਰਮਿੰਦਰ ਸਿੰਹਾਂ ਬਹੁਤ ਸੋਹਣਾ ਲਿਖਿਆ ਹਮੇਸ਼ਾਂ ਵਾਂਗ, ਹਰ ਇੱਕ ਲਾਈਨ ਸ਼ਾਨਦਾਰ ਹੈ... ਜਿਊਂਦਾ ਵਸਦਾ ਰਹਿ ਮਿੱਤਰਾ, ਇਸੇ ਤਰਾਂ ਹੀ ਲਿਖਦਾ ਰਹਿ ਮਿੱਤਰਾ........
ਉਧਮ , ਸਰਾਭਾ , ਭਗਤ ਸਿੰਘ ਜੇ ਨਾ ਮਿਲਦੇ ਸਾਨੂੰ ਸਾਡੇ ਸਿਰ ਤੇ ਬੈਠੇ ਹੁੰਦੇ ਲੋਕ ਬਰਤਾਨੀਆਂ ਵਰਗੇ
|
|
27 Oct 2011
|
|
|
|
|
ਹਰ ਸ਼ੇਅਰ ਕਮਾਲ ਆ ਮਿੰਦਰ ਬਾਈ .....ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ ਵਖ ਵਖ ਸੁਭਾਵੀਂ ਕਿਰਦਾਰਾਂ ਨੂੰ.......ਜਾਇਜ਼ ਲਿਖਿਆ ......ਹਲੂਣਾ ਵੀ ਦਿੱਤਾ ਗਿਆ ਏ ......ਲਿਖਦੇ ਰਹੋ , ਖੂਬ ਸਾਰੀਆਂ ਦੁਆਵਾਂ
|
|
27 Oct 2011
|
|
|
|
|
shaandaar rachna gurminder veer.....sanjha karn layee shukriya....
|
|
27 Oct 2011
|
|
|
|
|
|
|
bahut vadhia gurminder 22 ji,,,,,,,,,,,,,,,,,,nice,,,
|
|
27 Oct 2011
|
|
|
|
|
bahut sohna likheya hai gurminder ji..
|
|
27 Oct 2011
|
|
|
|
|
IK HOR KAMAAL RACHNA G.... VERY NICE BHARA G,,,,,
|
|
27 Oct 2011
|
|
|
|
|
really great poem...last lines r awesm.......jst awesm..
thankx for sharing here...!!
|
|
28 Oct 2011
|
|
|
|
|
wah ji wah veere kamal kitti payi ,,,sare sayer bht ghaint han ,,,,,,,eda hi likhde raho,,,,,,,thxxxx
|
|
28 Oct 2011
|
|
|
|
|
|
|
|
|
|
|
|
 |
 |
 |
|
|
|