|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁਝ ਵੀ ਹੋ ਸਕਦਾ ਹੈ |
ਹੋਣ ਨੂੰ ਕੀ ਹੈ... ਹੋ ਤਾਂ ਕੁਝ ਵੀ ਸਕਦਾ ਹੈ.... ਤ੍ਰੇਲ ਭਿੱਜੀ ਰਾਤ ਤਬਦੀਲ ਹੋ ਸਕਦੀ ਹੈ... ਸੁਪਨਿਆਂ ਦੇ ਹੌਕਿਆਂ ਵਿਚ... ਚੰਨ ਵੀ ਹੋ ਸਕਦਾ ਹੈ ਉਡੀਕਵਾਨ ਕਿਸੇ ਤਾਰੇ ਦੀ ਲੋਅ ਦਾ..... ਜ਼ਿੰਦਗੀ ਭਰ ਦਾ ਸਫ਼ਰ ਮੁੱਕ ਸਕਦਾ ਹੈ... ਕਿਸੇ ਦੇ ਇੱਕ ਵਾਕ ਤੇ ਹੀ... ਤੇ ਅਰਥ ਮਿਲ ਸਕਦੇ ਨੇ.... ਨਿਰਾਰਥਕ ਸ਼ਬਦਾਂ ਨੂੰ... .ਹੋਣ ਨੂੰ ਕੀ ਹੈ... ਹੋ ਤਾਂ ਕੁਝ ਵੀ ਸਕਦਾ ਹੈ... ਹੋ ਤਾਂ ਇੰਝ ਵੀ ਸਕਦਾ ਸੀ.. ਕਿ ਮੇਰੀ ਤੇਰੇ ਤੋਂ ਚੰਦ ਸ਼ਬਦਾਂ ਦੀ ਮੰਗ.... ਇੰਝ ਲਟਕਦੀ ਨਾ ਰਹਿੰਦੀ. ਤੇ ਮੈਂ ਓਹ ਬਨਾਮ ਮੈਂ ਦੇ ਸਵਾਲ ਵਾਲੇ ਖੂਹ ਚ' ਕਦੀ ਵੀ ਨਾ ਡਿੱਗਦਾ.... ਹੋ ਜਾਂਦਾ ਤੈਨੂੰ ਮੇਰੀ ਉਡੀਕ ਦਾ ਯਕੀਨ.... ਤੇ ਮੈਨੂੰ ਆਪਣੀ ਰੂਹ ਦਾ ਰਸਤਾ ਜਿਸਮ ਥਾਣੀਂ ਖੋਲਣਾ ਨਾ ਪੈਂਦਾ... ਹੋਣ ਨੂੰ ਕੀ ਹੈ... ਹੋ ਤਾਂ ਕੁਝ ਵੀ ਸਕਦਾ ਹੈ... ਐਵੇਂ ਭਰਮ ਹੈ ਸਭ ਨੂੰ .. ਕਿ ਬੂਟਿਆਂ ਕੋਲ ਜ਼ੁਬਾਨ ਨਹੀਂ.... ਮੈਂ ਤਾਂ ਰੋਜ਼ ਸੁਣਦਾ ਹਾਂ.. ਤੇਰੇ ਚਿਹਰੇ ਦਾ ਹਾਲ ਉਹਨਾਂ ਤੋਂ... ਜੋ ਹਵਾ ਦੱਸ ਜਾਂਦੀ ਹੈ .. ਤੇਰੇ-ਮੇਰੇ ਘਰ ਆਉਂਦੀ ਜਾਂਦੀ.... ਹੋ ਤਾਂ ਇੰਝ ਵੀ ਸਕਦਾ ਹੈ.. ਕਿ ਮੈਂ ਅੱਗੇ ਲੰਘ ਜਾਵਾਂ ਇੱਕ ਦਿਨ.... ਵਾਅਦੇ ਤੇ ਸਭ ਕਸਮਾਂ ਦੇ ਮੀਲ-ਪਥਰ ਤੋਂ .. ਜੋ ਮੈਂ ਖਾਧੀਆਂ ਹੋਣਗੀਆਂ ਕਦੀ... ਤੇ ਮੇਰੇ ਪੱਲੇ ਰਹਿ ਜਾਵੇ ਬੱਸ .. ਲਾਰਿਆਂ ਤੇ ਮਜਬੂਰੀਆਂ ਦਾ ਭੂਰਾ-ਚੂਰਾ... ਜਿਸ ਨੂੰ ਮੈਂ ਲੁਕੋ ਕੇ ਰਖਾਂ ਸਾਰੀ ਉਮਰ.... ਹੋਣ ਨੂੰ ਕੀ ਹੈ... ਹੋ ਤਾਂ ਕੁਝ ਵੀ ਸਕਦਾ ਹੈ... ਕੁਕਨੂਸ ੨-੧੨-2011
|
|
02 Dec 2011
|
|
|
|
as always superb....keep it up kuknus ji....
|
|
02 Dec 2011
|
|
|
|
Im speechless.....
Awesome....
|
|
02 Dec 2011
|
|
|
|
ik lambe smey di udik ....
and u share a very nice writing....tfs...
really very nice...
|
|
02 Dec 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|