|
 |
 |
 |
|
|
Home > Communities > Punjabi Poetry > Forum > messages |
|
|
|
|
|
ਕੁਰਸੀ |
ਕਿਓਂ ਲੋਕਾਂ ਵਿਚ ਪਾੜ ਨਵਾਂ ਨਿੱਤ ਪਾਈ ਜਾਂਦੇ ਨੇ ਢਾਹਕੇ ਕਿਸੇ ਦੀ ਕੁੱਲੀ ਮਹਿਲ ਖੁਦ ਪਾਈ ਜਾਂਦੇ ਨੇ.
ਮੈਂ ਬੇਹਣਾ ਹੈ ਕੁਰਸੀ ਤੇ ਮੈਂ ਲਾਲ ਬੱਤੀ ਵੀ ਲਾਉਣੀ ਏਂ ਆਪਣਾ ਆਪਣਾ ਜੋਰ ਸਾਰੇ ਹੀ ਲਾਈ ਜਾਂਦੇ ਨੇ.
ਕਈ ਲੜਦੇ ਨੇ ਮੰਦਿਰ ਲਈ ਕਈ ਮਸਜਿਦ ਪਿਛੇ ਲੜਦੇ ਨੇ ਕਈ ਬਸ ਵੇਹਲੇ ਕੰਮ ਤੋਂ ਡਰਦੇ ਪੈਸੇ ਲਈ ਸਬ ਕਰਦੇ ਨੇ.
ਡਾਂਗਾਂ ਬਰਸ਼ੇ ਸਭ ਚੁਕ ਤੁਰਦੇ ਪਿਛੇ ਲੱਗ ਕੁਝ ਨੀਚਾਂ ਦੇ ਇਹ ਸਭ ਵੇਖ੨ ਕੇ ਹਸਦੇ ਫ਼ਰਕ ਪਾਏ ਜਿਹਨਾ ਲੀਕਾਂ ਦੇ.
ਕਈ ਜਿੰਦਾਂ ਤਾਂ ਮੁਕ ਚੁਕੀਆਂ ਕਈ ਮੁੱਕਣ ਤੇ ਆਈਆਂ ਨੇ ਲਖਾਂ ਭੈਣਾ ਵਿਲਕਦੀਆਂ ਕਈ ਹਥ ਕਟਾ ਲਏ ਭਾਈਆਂ ਨੇ.
ਬੁਢੀ ਉਮਰੇ ਬਾਪ ਦੇ ਮੋਢੇ ਭਾਰ ਪੁੱਤਾਂ ਦਾ ਨਹੀਂ ਚੁਕਦੇ ਕੌਣ ਸੰਭਾਲੇ ਕਮਲੀ ਮਾਂ ਨੂੰ ਹੜ ਹੌਕੇ ਜਿਹਦੇ ਨਹੀਂ ਰੁਕਦੇ.
ਲੈ ਕੁਰਸੀ ਤੁਸੀਂ ਹਾਕਮ ਬਣ ਗਏ ਇੰਨਾ ਤਾਂ ਨਾ ਫ਼ਰਕ ਕਰੋ ਮੁਕ ਚੱਲੀ ਥਾਂ ਵੀ ਸਿਵਿਆਂ ਦੀ ਜਾਲਿਮੋ ਹੁਣ ਤਾਂ ਤਰਸ ਕਰੋ.
ਕਿੰਨੇ ਘਰ ਉਜੜ ਚੁੱਕੇ ਤੁਸੀਂ ਕਿੰਨੇ ਹੋਰ ਉਜਾੜੋਗੇ ਭਾਈ-੨ ਵਖ ਕਰ ਦਿੱਤੇ ਹੁਣ ਕਿਹੜੇ ਰਿਸ਼ਤੇ ਪਾੜੋਗੇ.
ਹਥ ਜੋੜਦੀ ਧਰਤੀ ਮਾਂ ਵੀ ਹੋਰ ਨਾ ਮੈਨੂ ਤੰਗ ਕਰੋ ਥਕ ਚੁੱਕੀ ਮੈਂ ਵੇਖ ਇਹ ਲਾਲੀ ਹੁਣ ਖੂਨ ਦੀ ਹੋਲੀ ਬੰਦ ਕਰੋ.. ਹੁਣ ਖੂਨ ਦੀ ਹੋਲੀ ਬੰਦ ਕਰੋ...................
ਸੁਰਜੀਤ ਸਿੰਘ "ਮੇਲਬੋਰਨ"
|
|
13 Apr 2011
|
|
|
|
ਬਹੁਤ ਵਧੀਆ ਰਚਨਾ ਹੈ, ਬਾਈ ਜੀ ,,,,,,,,ਸਾਂਝੀ ਕਰਨ ਲਈ ਧੰਨਵਾਦ ,,,
|
|
13 Apr 2011
|
|
|
|
awesome...........bhai bhai vakh kr dite hun kehre rishte paroge
|
|
13 Apr 2011
|
|
|
|
bahut vadhia veer ....keep writing ...thanx for sharing
|
|
13 Apr 2011
|
|
|
|
very well written 22 ji tfs
|
|
13 Apr 2011
|
|
|
|
|
bahut2 shukriya dosto tuhade time te sujhavan da...thanks
|
|
13 Apr 2011
|
|
|
|
WoW.....Bahut Vadhia...main miss kiven kar giya ehnoo...
Thanks a lot for sharing it here with all of us..!!
|
|
19 Apr 2011
|
|
|
|
ਬਹੁਤ ਸੋਹਣਾਂ ਲਿਖਿਆ ਹੈ ਬਾਈ ਜੀ....ਸਾਂਝਾ ਕਰਨ ਲਈ ਮੇਹਰਬਾਨੀ
|
|
19 Apr 2011
|
|
|
|
Simply Awesome...
bahut hi vadiya byan kita hai sach nu...keep writing
|
|
19 Apr 2011
|
|
|
|
ਠੀਕ ਲਿਖਿਆ, ਪਰ ਇਹ ਕਾਫੀ ਸਾਧਾਰਣ ਜਿਹਾ ਵਿਸ਼ਾ ਹੈ ! ਵੈਸੇ ਤੁਹਾਡੀ ਲੇਖਣੀ ਵਧੀਆ ਹੈ !
|
|
20 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|