|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕਿਉਂ ਨੀ ... |
ਜਦ ਮੁੱਕ ਗਏ ਨੇ ਸਭ , ਸਾਡੀ ਜ਼ਿੰਦਗੀ ਦੇ ਹਾਸੇ-ਖੇੜੇ ਫੇਰ ਰੂਹ ਦੇ ਇਹ ਨਵੇਂ ਅਰਮਾਨ ਕਿਉਂ ਨੀ ਮੁੱਕਦੇ
ਜਦ ਸੁੱਕ ਗਏ ਨੇ ਪਾਣੀ , ਸਾਡੇ ਦਿਲ ਦੇ ਸਮੁੰਦਰਾਂ ਦੇ ਫੇਰ ਰੀਝਾਂ ਦੇ ਇਹ ਨਵੇਂ ਝਨਾਂ ਕਿਉਂ ਨੀ ਸੁੱਕਦੇ
ਜਦ ਟੁੱਟ ਗਏ ਨੇ ਫੁੱਲ, ਸਾਡੇ ਪਿਆਰ ਦੀ ਕਿਆਰੀ ਦੇ ਫੇਰ ਖਾਹਿਸ਼ਾਂ ਦੇ ਇਹ ਨਵੇਂ ਗੁਲਾਬ ਕਿਉਂ ਨੀ ਟੁੱਟਦੇ
ਜਦ ਮੁੱਕ ਗਏ ਨੇ ਗੀਤ , ਮੁਹੱਬਤਾਂ ਦੀ ਰੁੱਤ ਦੇ ਫੇਰ ਇੱਛਾਵਾਂ ਦੇ ਇਹ ਨਵੇਂ ਅਲਾਪ ਕਿਉਂ ਨੀ ਮੁੱਕਦੇ
ਜਦ ਟੁੱਟ ਗਏ ਨੇ , ਸਾਡੀ ਵਫਾ ਦੇ ਖਿਡੌਣੇ ਸਾਰੇ ਫੇਰ ਉੱਮੀਦਾਂ ਦੇ ਇਹ ਨਵੇਂ ਬਜ਼ਾਰ ਕਿਉਂ ਨੀ ਟੁੱਟਦੇ
ਜਦ ਮੁੱਕ ਗਏ ਨੇ ਸਫਰ , ਸੱਜਣਾਂ ਦੀ ਸਾਂਝ ਦੇ ਫੇਰ ਆਸਾਂ ਦੇ ਇਹ ਨਵੇਂ ਆਗਾਜ਼ ਕਿਉਂ ਨੀ ਮੁੱਕਦੇ
ਜਦ ਟੁੱਟ ਗਏ ਨੇ ਤੰਦ , ਸਾਡੇ ਇਸ਼ਕ ਦੀ ਰਬਾਬ ਦੇ ਫੇਰ ਸੱਧਰਾਂ ਦੇ ਇਹ ਨਵੇਂ ਸਾਜ਼ ਕਿਉਂ ਨੀ ਟੁੱਟਦੇ
ਜਦ ਮੁੱਕ ਗਏ ਨੇ ਖਾਬ , ਸੜ ਹਿਜਰਾਂ ਦੀ ਭੱਠੀ 'ਚ ਫੇਰ ਸੁਫਨਿਆਂ ਦੇ ਇਹ ਨਵੇਂ ਜਹਾਨ ਕਿਉਂ ਨੀ ਮੁੱਕਦੇ
( written by: Pradeep gupta )
|
|
28 May 2012
|
|
|
|
bohat dard bhari kavita likhi tusin .. ..
jeonde raho
rabb rakha !!!
|
|
28 May 2012
|
|
|
|
|
ਪ੍ਰਦੀਪ ਵੀਰ ! ਬਹੁਤ ਹੀ ਦੇਰ ਬਾਅਦ ਪਰ ਬਹੁਤ ਹੀ ਕਮਾਲ ਦੀ ਰਚਨਾ ਨਾਲ ਹਾਜਰੀ ਲਵਾਈ ਹੈ | ਕਮਾਲ ਦੀ ਲਿਖੀ ਹੈ ਹਰ ਸਤਰ | ਹੋਰ ਕੀ ਤਾਰੀਫ਼ ਕਰਾਂ ,,,ਕੋਈ ਸ਼ਬਦ ਨਹੀਂ ਮੇਰੇ ਕੋਲ ,,,ਜਿਓੰਦੇ ਵੱਸਦੇ ਰਹੋ,,,
|
|
28 May 2012
|
|
|
|
Har ikk satar kamal dee hai....bahut hee pyari rachna ae...likhde raho te share karde raho issey taraan...
|
|
28 May 2012
|
|
|
|
|
|
ਬਹੁਤ ਹੀ ਕਮਾਲ ਲਿਖਿਆ ਪਰਦੀਪ.........ਜੀਓ
|
|
28 May 2012
|
|
|
|
jadd tutt gaye ne sadi waffa de khidone sare...
pher umidan ne eh nve bajar kion ni tuttde...
so nice lines.. very beautiful and lovely.... tfs veer g
|
|
28 May 2012
|
|
|
|
|
har line bhut vdia te meaningful likhi hai ji ......bhut vdia rachna ...tfs !
|
|
29 May 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|