ਅੱਜ ਭਾਂਬੜ ਮੇਰੇ ਬੁਤ ਨੂੰ, ਅੱਗ ਮਥੇ ਸੇਜ ਚੜੇਮੇਰੇ ਨੈਣਾਂ ਹੋਏ ਪਿਆਸੜੇ, ਪਰ ਕਲ਼ਰ ਦਿਸਣ ਰੜੇਹਰ ਲੂੰ ਲੂੰ ਭਖੜ ਹੋ ਗਿਆ, ਹੁਣ ਕਿਹੜਾ ਕੋਲ ਖੜੇਇੱਕ ਪੈਰ ਵੀ ਤੁਰਨਾ ਮੀਲ ਜੇਹਾ, ਜਿਵੇਂ ਕਦਮੀੰ ਕਿਲ ਜੜੇਹਰ ਬੂੰਦ ਲਹੂ, ਜਹਿਰ ਬਣਿਆ, ਜਿਵੇਂ ਫਨੀਅਰ ਨਾਗ ਲੜੇਮੇਰਾ ਤਣ ਮਨ ਰੋਗੀ ਹੋ ਗਿਆ, ਮਥੇ ਤੇ ਦੋਸ਼ ਮੜੇ